ਆਸਟ੍ਰੇਲੀਆ ‘ਚ ਪਾੜ੍ਹਿਆਂ ਨੂੰ ਕੁੱਝ ਖੇਤਰਾਂ ‘ਚ ਖੁੱਲ੍ਹੇ ਕੰਮ ਦੀ ਇਜਾਜ਼ਤ

(ਬ੍ਰਿਸਬੇਨ) ਆਸਟ੍ਰੇਲੀਆ ‘ਚ ਕੋਵਿਡ -19 ਮਹਾਂਮਾਰੀ ਦੇ ਦੌਰਾਨ ਅਸਾਧਾਰਣ ਪ੍ਰਸਥਿਤੀਆਂ ਅਤੇ ਨਾਜ਼ੁਕ ਸੇਵਾਵਾਂ ਦੀ ਸਪਲਾਈਨੂੰ ਯਕੀਨੀ ਬਣਾਉਣ ਤਹਿਤ, ਗ੍ਰਹਿ ਵਿਭਾਗ ਅਤੇ ਆਸਟਰੇਲਿਆਈ ਬਾਰਡਰ ਫੋਰਸ ਵਿਦਿਆਰਥੀ ਵੀਜ਼ਾ ਧਾਰਕਾਂ ਨੂੰ ਲਚਕਦਾਰ ਪ੍ਰੋਗਰਾਮ ਤਹਿਤ ਕੁੱਝਨਿਰਧਾਰਤ ਕੰਮ ਖੇਤਰਾਂ ‘ਚ ਘੰਟਿਆਂ ਨੂੰ ਵਧਾਉਣ ਹਿੱਤ ਪੰਦਰਵਾੜੇ ਵਿਚ  40 ਘੰਟੇ ਤੋਂ ਵੱਧ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਹਨਾਂ ਨਵੀਆਂ ਹਦਾਇਤਾਂ‘ਚ ਪਾੜ੍ਹਿਆਂ ਨੂੰ ਆਪਣੇ ਕੋਰਸ ਦੌਰਾਨ ਵਧੇਰੇ ਘੰਟੇ ਕੰਮ ਕਰਨ ਦੇ ਕਾਨੂੰਨੀ ਅਧਿਕਾਰ ਹੋਣਗੇ ਪਰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਉਹ ਆਪਣੀ ਪੜ੍ਹਾਈ ਲਈਗੰਭੀਰ ਹਨ ਅਤੇ ਆਪਣਾ ਕੋਰਸ ਪੂਰਾ ਕਰਦੇ ਹਨ।

ਸੰਬੰਧਿਤ ਖੇਤਰ ਜਿਹਨਾਂ ‘ਚ ਪਾੜ੍ਹਿਆਂ ਨੂੰ ਖੁੱਲ੍ਹੇ ਕੰਮ ਦੀ ਰਿਆਇਤ ਮਿਲੀ ਹੈ –

  • ਤੁਸੀਂ, 8 ਸਤੰਬਰ 2020 ਤੋਂ ਪਹਿਲਾਂ ਕਿਸੇ ਆਰ ਏ ਸੀ ਆਈ ਆਈ ਜਾਂ ਐਨਏਪੀਐਸ ਆਈਡੀ ਦੇ ਨਾਲ ਇੱਕ ਪ੍ਰਵਾਨਿਤ ਪ੍ਰੋਵਾਈਡਰ ਜਾਂ ਕਾਮਨਵੈਲਥ-ਫੰਡ ਦੁਆਰਾ ਪ੍ਰਾਪਤ ਬਿਰਧ ਦੇਖਭਾਲ ਸੇਵਾ ਪ੍ਰਦਾਤਾ ਦੁਆਰਾ ਨੌਕਰੀ ਪ੍ਰਾਪਤ ਹੋ।
  • ਇੱਕ ਰਜਿਸਟਰਡ ਰਾਸ਼ਟਰੀ ਅਪੰਗਤਾ ਬੀਮਾ ਯੋਜਨਾ ਪ੍ਰਦਾਤਾ ਦੁਆਰਾ ਨੌਕਰੀ ਕਰ ਰਹੇ ਹੋ।
  • ਸਿਹਤ ਦੇਖ-ਰੇਖ ਨਾਲ ਸਬੰਧਤ ਕੋਰਸ ਵਿਚ ਦਾਖਲ ਹੋਏ ਹੋ ਅਤੇ ਤੁਸੀਂ ਸਿਹਤ ਅਧਿਕਾਰੀਆਂ ਦੁਆਰਾ ਨਿਰਦੇਸ਼ਾਂ ਅਨੁਸਾਰ ਕੋਵੀਡ -19 ਵਿਰੁੱਧ ਸਿਹਤਕੋਸ਼ਿਸ਼ਾਂ ਦਾ ਸਮਰਥਨ ਕਰ ਰਹੇ ਹੋ।
  • ਖੇਤੀਬਾੜੀ ਸੈਕਟਰ ਵਿੱਚ ਰੁਜ਼ਗਾਰਦਾਤਾ ਹੋ। ਦੱਸਣਯੋਗ ਹੈ ਕਿ ਵਿਦਿਆਰਥੀ ਵੀਜ਼ਾ ਧਾਰਕਾਂ ਨੂੰ ਕੰਮ ਦੀ ਅਸਥਾਈ ਖੁੱਲ੍ਹ ਲੈਣ ਲਈ ਵਿਭਾਗ ਨੂੰ ਸਿੱਧੀ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੈ। ਸੰਬੰਧਿਤ ਪਾੜ੍ਹਿਆਂ ਨੂੰਸਿਰਫ਼ ਆਪਣੇ ਕੰਮ ਦੇ ਮਾਲਕ ਨਾਲ ਸੰਪਰਕ ਕਰਨਾ ਲਾਜ਼ਮੀ ਹੋਵੇਗਾ। ਸਿੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਵੀਂ ਅਸਥਾਈ ਨੀਤੀ ਨਾਲ ਪਾੜ੍ਹਿਆਂ ਲਈਪੜਾਈ ਦੇ ਨਾਲ ਕਮਾਈ ਦੇ ਵੀ ਵਧੇਰੇ ਮੌਕੇ ਮਿਲਣਗੇ ਅਤੇ ਆਸਟ੍ਰੇਲੀਆ ਲਈ ਵਿਦੇਸ਼ੀ ਪਾੜ੍ਹਿਆਂ ਦੀ ਖਿੱਚ ਵਧੇਗੀ। 

Install Punjabi Akhbar App

Install
×