ਨਿਊਜ਼ੀਲੈਂਡ ‘ਚ ਅਡਵਾਂਸ ਵੋਟਿੰਗ ਦਾ ਕੰਮ ਸ਼ੁਰੂ

NZ PIC 4 Sep-1

ਨਿਊਜ਼ੀਲੈਂਡ ਦੇ ਵਿਚ ਆਮ ਚੋਣਾਂ ਜੋ ਕਿ ਹਰ ਤਿੰਨ ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ, ਇਸ ਵਾਰ 20 ਸਤੰਬਰ ਤੱਕ ਸਿਰੇ ਚੜ੍ਹ ਜਾਣਗੀਆਂ। ਇਸ ਵੇਲੇ ਲਗਪਗ 483 ਉਮੀਦਵਾਰ ਮੈਦਾਨ ਦੇ ਵਿਚ ਹਨ ਜਿਨ੍ਹਾਂ ਦੇ ਵਿਚ ਭਾਰਤੀ ਉਮੀਦਵਾਰ ਵੀ ਸ਼ਾਮਿਲ ਹਨ। ਨੈਸ਼ਨਲ ਪਾਰਟੀ ਤੋਂ ਸ. ਕੰਵਲਜੀਤ ਸਿੰਘ ਬਖਸ਼ੀ ਤੀਜੀ ਵਾਰ ਚੋਣ ਲੜ ਰਹੇ ਹਨ, ਡਾ. ਪਰਮਜੀਤ ਪਰਮਾਰ ਪਹਿਲੀ ਵਾਰ ਨੈਸ਼ਨਲ ਪਾਰਟੀ ਵੱਲੋਂ, ਸੰਨੀ ਕੌਸ਼ਿਲ ਦੂਜੀ ਵਾਰ ਲੇਬਰ ਪਾਰਟੀ ਦੇ ਉਮੀਦਵਾਰ, ਪ੍ਰਿਅੰਕਾ ਰਾਧਾਕ੍ਰਿਸ਼ਨਨ ਪਹਿਲੀ ਵਾਰ ਲੇਬਰ ਦੀ ਉਮੀਦਵਾਰ ਅਤੇ ਸ. ਬਰਜਿੰਦਰ ਸਿੰਘ ਵੀ ਪਹਿਲੀ ਵਾਰ ਨਵਂ ਪਾਰਟੀ ਇੰਡੀਪੈਂਡਿਟ ਕੁਲੀਸ਼ਨ ਦੇ ਲਿਸਟ ਉਮੀਦਵਾਰ  ਬਣੇ ਹਨ। ਅਡਵਾਂਸ ਵੋਟਿੰਗ ਦਾ ਕੰਮ ਬੀਤੇ ਕੱਲ੍ਹ (3 ਸਤੰਬਰ) ਤੋਂ ਸ਼ੁਰੂ ਹੋ ਚੁੱਕਾ ਹੈ ਜਿਸ ਦੇ ਲਈ ਵੱਖ-ਵੱਖ ਥਾਵਾਂ ਉਤੇ 300 ਦੇ ਕਰੀਬ ਅਡਵਾਂਸ ਵੋਟਿੰਗ ਸੈਂਟਰ ਬਣਾਏ ਗਏ ਹਨ। ਸਾਰੇ ਸੈਂਟਰ ਵੈਬ ਸਾਈਟ ਉਤੇ ਦਿੱਤੇ ਸਮੇਂ ਅਨੁਸਾਰ ਹੀ ਖੁੱਲ੍ਹਦੇ ਹਨ। 20 ਸਤੰਬਰ ਨੂੰ ਵੋਟਾਂ ਪਾਉਣ ਦਾ ਆਖਰੀ ਗੇੜ ਹੋਵੇਗਾ। ਹਰ ਵੋਟਰ ਨੂੰ ਵੋਟਾਂ ਪਾਉਣ ਦੇ ਲਈ ਵੱਧ ਤੋਂ ਵੱਧ ਸੌਖ ਦਿੱਤੇ ਜਾਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਅੰਗਹੀਣਾਂ ਵਾਸਤੇ ਅਤੇ ਹੋਰ ਸਰੀਰਕ ਤਰੁੱਟੀਆਂ ਵਾਲਿਆਂ ਦੇ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ।
ਜਿਨ੍ਹਾਂ ਲੋਕਾਂ ਨੇ ਅਜੇ ਤੱਕ ਵੋਟ ਨਹੀਂ ਬਣਾਈ ਉਹ ਵੀ ਆਨ ਲਾਈਨ ਅਪਲਾਈ ਕਰ ਸਕਦੇ ਹਨ। ਇਲੈਕਸ਼ਨ ਵਿਭਾਗ ਦੀ ਵੈਬਸਾਈਟ ਉਤੇ ਪੰਜਾਬੀ ਦੇ ਵਿਚ ਵੀ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।

Install Punjabi Akhbar App

Install
×