ਨਿਊਜ਼ੀਲੈਂਡ ਵਿਚ ਵਧਦਾ ਅਪਰਾਧ: ਵਰਕ ਐਂਡ ਇਨਕਮ ਦਫਤਰ ਅਸ਼ਬਰਟਨ ਵਿਖੇ ਦੋ ਔਰਤਾਂ ਨੂੰ ਮਾਰਨ ਵਾਲਾ ਗ੍ਰਿਫਤਾਰ

ਕੱਲ੍ਹ ਸਵੇਰੇ ਕ੍ਰਾਈਸਟਚਰਚ ਦੇ ਜ਼ਿਲ੍ਹਾ ਅਸ਼ਬਰਟਨ ਵਿਖੇ ਸਥਿਤ ਵਰਕ ਐਂਡ ਇਨਕਮ ਦਫਤਰ ਵਿਖੇ ਦਾਖਲ ਹੋ ਕੇ ਦੌ ਮਹਿਲਾ ਕਰਮਚਾਰੀਆਂ ਨੂੰ ਮਾਰਨ ਵਾਲਾ ਅਤੇ ਇਕ ਨੂੰ ਸਖਤ ਜ਼ਖਮੀ ਕਰਨ ਵਾਲੇ 48 ਸਾਲਾ ਜੌਹਨ ਹੈਨਰੀ ਟੱਲੀ ਨੂੰ ਪੁਲਿਸ ਨੇ ਬੜੇ ਤਰੀਕੇ ਨਾਲ ਕਾਬੂ ਕਰ ਲਿਆ ਹੈ। ਇਸ ਹਤਿਆਰੇ ਦੇ ਕੋਲ ਬੰਦੂਕ ਰੱਖਣ ਦਾ ਲਾਇਸੰਸ ਨਹੀਂ ਹੈ। ਇਸ ਨੂੰ ਅੱਜ ਕ੍ਰਾਈਸਟਚਰਚ ਦੀ ਜ਼ਿਲ੍ਹਾ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ ਜਿੱਥੇ ਇਸਦਾ 23 ਸਤੰਬਰ ਤੱਕ ਰਿਮਾਂਡ ਲਿਆ ਗਿਆ ਹੈ। ਅੱਜ ਦੇਸ਼ ਦੀ ਸਮਾਜਿਕ ਮਾਮਲਿਆਂ ਬਾਰੇ ਮੰਤਰੀ ਮਾਣਯੋਗ ਪਾਊਲਾ ਬੈਨੇਟ ਨੇ ਘਟਨਾ ਵਾਲੀ ਥਾਂ ਜਾ ਕੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸ਼ਰਧਾਂਜਲੀ ਦਿੱਤੀ।
ਵਰਕ ਐਂਡ ਇਨਕਮ ਦਫਤਰ ਬਲਿਨਹੇਅਮ ਨੂੰ ਦਿੱਤੀ ਧਮਕੀ: -ਅੱਜ ਸਵੇਰੇ ਕਿਸੇ ਅਣਪਛਾਤੇ ਵਿਅਕਤੀ ਨੇ ਵਰਕ ਐਂਡ ਇਨਕਮ ਦਫਤਰ ਬਲਿਨਹੇਅਮ ਨੂੰ ਧਮਕੀ ਦਿੱਤੀ ਕਿ ਉਹ ਬੰਦੂਕ ਲੈ ਕੇ ਅੱਜ ਦਫਤਰ ਆਵੇਗਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਹੁਣ ਪੁਲਿਸ ਨੇ ਦੋ ਪੁਲਿਸ ਅਫਸਰਾਂ ਦੀ ਡਿਊਟੀ ਗੇਟ ਉਤੇ ਲਗਾ ਦਿੱਤੀ ਹੈ। ਲਗਦਾ ਹੈ ਆਉਣ ਵਾਲੇ ਸਮੇਂ ਵਿਚ ਜੇਕਰ ਅਜਿਹੀਆਂ ਘਟਨਾਵਾਂ ਹੁੰਦੀਆਂ ਰਹੀਆਂ ਤਾਂ ਇਥੇ ਵੀ ਭਾਰਤ ਵਾਂਗ ਸਰਕਾਰੀ ਦਫਤਰਾਂ ਦੇ ਮੂਹਰੇ ਸੰਤਰੀ ਖੜੇ ਮਿਲਿਆ ਕਰਨਗੇ। ਇਸ ਸਰਕਾਰੀ ਦਫਤਰ ਦੇ ਨੇੜੇ-ਤੇੜੇ ਵੀ ਨਾ ਢੁੱਕਣ ਵਾਲਿਆਂ ਦੀ ਗਿਣਤੀ ਹੁਣ ਤੱਕ 130 ਹੋ ਚੁੱਕੀ ਹੈ ਜਿਨ੍ਹਾਂ ਨੂੰ ਟਰੈਸਪਾਸ ਦਿੱਤੇ ਜਾ ਚੁੱਕੇ ਹਨ।

Install Punjabi Akhbar App

Install
×