
ਆਸਟ੍ਰੇਲੀਆ ਦੇ ਸਭ ਤੋਂ ਪੁਰਾਣੇ ਪੰਜਾਬੀ ਪਿੰਡ, ਵੂਲਗੁਲਗਾ, ਜਿੱਥੇ ਤਕਰੀਬਨ ਇਕ ਹਜ਼ਾਰ ਕਿਸਾਨ ਪਰਿਵਾਰ ਖੇਤੀ ਕਰਦਾ ਹੈ, ਅੱਜ ਪਾਰਕ ਵਿਚ ਇਕੱਠ ਕਰਕੇ ਭਾਰਤ ਵਿਚ ਚਲ ਰਹੇ ਸੰਘਰਸ਼ ਦਾ ਸਮਰਥਨ ਕੀਤਾ। ਇਸ ਮੌਕੇ ਉੱਤੇ ਪੰਜਾਬੀ ਅਤੇ ਅੰਗਰੇਜ਼ੀ ਵਿਚ ਬੁਲਾਰਿਆਂ ਨੇ ਸੰਖਰਸ਼ ਦੇ ਵੱਖ-ਵੱਖ ਪਹਿਲੂਆਂ ਤੇ ਵਿਚਾਰ ਰੱਖੇ ਅਤੇ ਭਵਿੱਖ ਦਾ ਚਿੰਤਨ ਕੀਤਾ। ਇਹ ਗੱਲ ਸਰਬਸੰਮਤੀ ਨਾਲ ਮੰਨੀ ਗਈ ਕਿ ਇਹ ਕਾਨੂੰਨ ਕਿਸਾਨਾ ਦੀ ਰਜ਼ਾਮੰਦੀ ਤੋਂ ਬਿਨਾ ਲਾਗੂ ਕਰਨਾ ਸਰਕਾਰ ਦੀ ਸਭ ਤੋਂ ਵੱਡੀ ਭੁੱਲ ਹੋਵੇਗੀ ਅਤੇ ਹਰ ਕੋਈ ਆਪਣੇ-ਆਪਣੇ ਪਿੰਡ ਵਾਸੀਆਂ ਦੀ ਹਰ ਤਰਾਂ ਨਾਲ ਮਦਦ ਕਰੇਗਾ। ਸੰਘਰਸ਼ ਲਈ ਹਰ ਤਰਾਂ ਦੀ ਲੋੜੀਦੀਂ ਮਦਦ ਕੀਤੀ ਜਾਵੇਗੀ।