ਆਸਟ੍ਰੇਲੀਆ ਅਤੇ ਚੀਨ ਦੀ ਅਮਰੀਕਾ ਵਿੱਚ ਮੀਟਿੰਗ: ਕੀ ਕਿਹਾ ਪੈਨੀ ਵੌਂਗ ਨੇ….?

ਵਿਦੇਸ਼ ਮੰਤਰੀ ਪੈਨੀ ਵੌਂਗ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਨਿਊ ਯਾਰਕ ਵਿੱਚ ਹੋਈ ਮੀਟਿੰਗ ਦੌਰਾਨ, ਮੁੱਖ ਮੁੱਦਾ ਤਾਇਵਾਨ ਦਾ ਹੀ ਚਰਚਿਤ ਰਿਹਾ।
ਵੌਂਗ ਨੇ ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੀਟਿੰਗ ਬਹੁਤ ਜ਼ਿਆਦਾ ਸਕਾਰਾਤਮਕ ਰਹੀ ਹੈ ਅਤੇ ਇਸ ਦੌਰਾਨ ਉਨ੍ਹਾਂ ਨੇ ਚੀਨ ਦੇ ਵਿਦੇਸ਼ ਮੰਤਰੀ ਦੇ ਸਾਹਮਣੇ ਆਸਟੇਲੀਆ ਦੀਆਂ ਸਕਾਰਾਤਮਕ ਨੀਤੀਆਂ ਰੱਖੀਆਂ ਅਤੇ ਕਿਹਾ ਕਿ ਆਸਟ੍ਰੇਲੀਆ ਜੋ ਵੀ ਮੁੱਦੇ ਚੁੱਕ ਰਿਹਾ ਹੈ ਉਹ ਜਾਇਜ਼ ਹਨ ਅਤੇ ਇਹ ਜੱਗ ਜਾਹਿਰ ਵੀ ਹੈ ਅਤੇ ਮੋਕੇ ਦੀ ਨਜ਼ਾਕਤ ਦੇ ਮੱਦੇਨਜ਼ਰ ਇਹ ਮੁੱਦੇ ਜ਼ਰੂਰੀ ਵੀ ਹਨ।
ਉਨ੍ਹਾਂ ਨੇ ਆਸਟ੍ਰੇਲੀਆਈ ਵਸਤੂਆਂ ਨੂੰ ਚੀਨ ਵੱਲੋਂ ਪਾਬੰਦੀਸ਼ੁਦਾ ਕਰਾਰ ਦੇਣ ਦੇ ਨਾਲ ਨਾਲ ਕੁੱਝ ਵਸਤੂਆਂ ਦੀ ਕੀਮਤ ਵਿੱਚ ਬੇਤਹਾਸ਼ਾ ਵਾਧੇ ਦੀ ਵੀ ਨਿਖੇਧੀ ਕੀਤੀ ਅਤੇ ਚੀਨ ਦੀ ਸਰਕਾਰ ਨੂੰ ਸਾਰੇ ਮੁੱਦਿਆਂ ਉਪਰ ਮੁੜ ਤੋਂ ਵਿਚਾਰ ਕਰਨ ਬਾਰੇ ਗੁਜ਼ਾਰਿਸ਼ ਵੀ ਕੀਤੀ।
ਉਨ੍ਹਾਂ ਕਿਹਾ ਕਿ ਮੀਟਿੰਗ ਸਕਾਰਾਤਮਕ ਰਹੀ ਹੈ ਅਤੇ ਇਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਵਿਗੜੇ ਸੰਬੰਧਾਂ ਨੂੰ ਸੁਧਾਰਨ ਵਿੱਚ ਮਦਦ ਮਿਲੇਗੀ ਅਤੇ ਜਲਦੀ ਹੀ ਹੋਰ ਮੀਟਿੰਗਾਂ ਵੀ ਦੋਹਾਂ ਦੇਸ਼ਾਂ ਵਿਚਾਲੇ ਹੋਣਗੀਆਂ।