ਮਹਿਲਾ ਸਭਿਆਚਾਰਕ ਸ਼ਾਮ – ਬੀਬੀਆਂ ਜ਼ਿੰਦਾਬਾਦ…ਉਡੇ ਦੁੱਖ ਨਾ ਰਿਹਾ ਕੋਈ ਯਾਦ

  • ਵੋਮੈਨ ਕੇਅਰ ਟ੍ਰਸਟ ਨਿਊਜ਼ੀਲੈਂਡ ‘ਲੇਡੀਜ਼ ਕਲਚਰਲ ਨਾਈਟ’ ‘ਚ ਪਹੁੰਚੀਆਂ ਬੀਬੀਆਂ ਨੇ ਪਾਈ ਧਮਾਲ-ਗਿੱਧਾ, ਭੰਗੜਾ, ਸਾਂਬਾ ਤੇ ਯੁੰਬਾ ਛਾਏ
  • ਟਿਕਟਾਂ ਸੋਲਡ ਆਊਟ ਹੋਣ ਦੇ ਬਾਵਜੂਦ ਲੋਕੀ ਐਂਟਰੀ ਲਈ ਮਾਰਦੇ ਰਹੇ ਟ੍ਰਾਈ

NZ PIC 24 Aug-2B

ਔਕਲੈਂਡ 24 ਅਗਸਤ -‘ਵੋਮੈਨ ਕੇਅਰ ਟ੍ਰਸਟ’ ਵੱਲੋਂ ਅੱਜ ਵੋਡਾਫੋਨ ਈਵੈਂਟ ਸੈਂਟਰ ਵਿਖੇ ਮਹਿਲਾ ਸਭਿਆਚਾਰਕ ਸ਼ਾਮ (ਲੇਡੀਜ਼ ਕਲਚਰਲ ਨਾਈਟ) ਦਾ ਆਯੋਜਨ ਸਫਲਤਾ ਨਾਲ ਕੀਤਾ ਗਿਆ। ਇਸ ਸ਼ਾਮ ਦੇ ਲਈ ਭਾਰਤੀ ਮਹਿਲਾਵਾਂ ਖਾਸ ਕਰ ਪੰਜਾਬੀ ਮਹਿਲਾਵਾਂ ਦੇ ਵਿਚ ਐਨਾ ਚਾਅ ਸੀ ਕਿ  ਟਿਕਟਾਂ ਦੀ ਕੁਝ ਦਿਨ ਪਹਿਲਾਂ ਹੀ ਸੋਲਡ ਆਊਟ ਹੋ ਗਈਆਂ ਸਨ। 2400 ਤੋਂ ਵੱਧ ਵਾਲੇ ਇਸ ਈਵੈਂਟ ਸੈਂਟਰ ਦੇ ਵਿਚ ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਸਭਿਆਚਾਰਕ ਸ਼ਾਮ ਦੀ ਪ੍ਰਬੰਧਕ ਸ੍ਰੀਮਤੀ ਬਲਜੀਤ ਕੌਰ ਢੇਲ ਅਤੇ ਸੋਨੀ ਢੇਲ ਦੇ ਵਧੀਆ ਪ੍ਰਬੰਧ ਸਨ ਅਤੇ ਸੁਰਖਿਆ ਦਾ ਇੰਤਜ਼ਾਮ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਰਪਿਤ ਸ਼ਬਦ ਵੋਮੈਨ ਕੇਅਰ ਟ੍ਰਸਟ ਦੀਆਂ ਮੈਂਬਰਾਂ ਨੇ ਗਾਇਨ ਕੀਤੇ। ਸਟੇਜ ਸੰਚਾਲਨ ਗਗਨਦੀਪ ਕੌਰ ਤੇ ਜੈਸੀ  ਸੰਭਾਲਦਿਆਂ ਵੋਮੈਨ ਕੇਅਰ ਟ੍ਰਸਟ ਦੇ ਬੱਚਿਆਂ ਦੇ ਭੰਗੜੇ ਤੋਂ ਸਭਿਆਚਾਰਕ ਸ਼ਾਮ ਦੀ ਆਰੰਭਤਾ ਕੀਤੀ ਗਈ। ਇਸ ਤੋਂ ਬਾਅਦ ਭੰਗੜਾ ਦੀਵਾਜ, ਸਾਂਝ ਗਰੁੱਪ ਦੇ ਬੱਚਿਆਂ ਦਾ ਭੰਗੜਾ ਤੇ ਵੋਮੇਨ ਕੇਅਰ ਟ੍ਰਸਟ ਦੀ ਦੂਜੀ ਟੀਮ ਨੇ ਪਰਫਾਰਮ ਕੀਤਾ। ਐਂਕਰ ਲਵਲੀਨ ਨਿੱਜਰ ਨੇ ਵੀ ਸੰਟੇਜ ਸੰਚਾਲਨ ਦੇ ਵਿਚ ਸਹਿਯੋਗ ਕਰਦਿਆਂ ਵੱਖ-ਵੱਖ ਟੀਮਾਂ ਨੂੰ ਪੇਸ਼ ਕੀਤਾ ਅਤੇ ਲੱਕੀ ਡ੍ਰਾਅ ਕੱਢੇ।

NZ PIC 24 Aug-2D

ਇਸ ਉਪਰੰਤ ਬਾਲੀਵੁੱਡ ਡਾਂਸ, ਵਿਰਸਾ ਅਕੈਡਮੀ ਦਾ ਭੰਗੜਾ, ਵਿਰਸੇ ਦੀਆਂ ਸ਼ੌਕੀਨ ਮੁਟਿਆਰਾਂ, ਬੈਲੀ ਡਾਂਸ ਟ੍ਰਾਈਬਲ ਬੈਲੀ, ਯੁੰਬਾ, ਸਾਂਬਾ ਤੇ ਅਖੀਰ ਵਿਚ ਡੀ. ਜੇ ਉਤੇ ਖੂਬ ਨੱਚਿਆ ਗਿਆ। ਬੀਬੀਆਂ ਐਨੀ ਜ਼ਿੰਦਾਦਲ ਨਜ਼ਰ ਆਈਆਂ ਕਿ ਉਨ੍ਹਾਂ ਦੇ ਸਾਰੇ ਦੁੱਖ ਉਡ ਗਏ ਅਤੇ ਉਨ੍ਹਾਂ ਨੂੰ ਕੋਈ ਵੀ ਯਾਦ ਨਾ ਰਿਹਾ ਅਤੇ ਸਭਿਆਚਾਰਕ ਸ਼ਾਮ ਦਾ ਖੂਬ ਅਨੰਦ ਮਾਣਿਆ। ਸਮਾਗਮ ਦੌਰਾਨ ਸਪਾਂਸਰਜ਼ ਦਾ ਸਨਮਾਨ ਬੀਬੀ ਬਲਬੀਰ ਕੌਰ ਢੇਲ, ਬਲਜੀਤ ਕੌਰ ਢੇਲ ਅਤੇ ਸੋਨੀ ਢੇਲ ਵੱਲੋਂ ਕੀਤਾ ਗਿਆ।

NZ PIC 24 Aug-2

ਦਿਸ਼ੀ ਢੇਲ ਅਤੇ ਡੀ.ਡੀ. ਐਲ. ਹੋਮਜ ਵੱਲੋਂ ਮਾਤਾ ਗੁਜਰੀ ਸਹਾਰਾ ਟ੍ਰਸਟ ਤੋਂ ਪਹੁੰਚੇ ਮਾਤਾ ਸੋਹਨਜੀਤ ਕੌਰ ਨੂੰ 1000 ਡਾਲਰ ਦੀ ਦਾਨ ਰਾਸ਼ੀ ਦੇ ਨਿਵਾਜਿਆ ਗਿਆ ਜੋ ਕਿ ਬੇਆਸਰਿਆਂ ਵਾਸਤੇ ਸਕੂਲ ਦੀ ਚਲਾਉਂਦੇ ਹਨ। ਇਸ ਤੋਂ ਇਲਾਵਾ 1000 ਡਾਲਰ ਪੰਜਾਬ ਦੇ ਹੜ੍ਹ ਪੀੜਤਾਂ ਲਈ ਵੀ ਡੀ.ਡੀ. ਐਲ. ਵੱਲੋਂ ਦਿੱਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਡੀ. ਜੇ ਦੇ ਉਤੇ ਸਾਰੀਆਂ ਮਹਿਲਾਵੰ ਨੇ ਖੂਬ ਨੱਚ ਕੇ ਖੁਸ਼ੀ ਮਨਾਈ। ਵੋਮੈਨ ਕੇਅਰ ਟ੍ਰਸਟ ਵੱਲੋਂ ਸਾਰੀਆਂ ਟੀਮਾਂ, ਸਪਾਂਸਰਜ਼, ਮੀਡੀਆ ਅਤੇ ਹੋਰ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਅੰਤ ਇਹ ‘ਲੇਡੀਜ਼ ਕਲਚਰਲ ਨਾਈਟ’ ਇਕ ਯਾਦਗਾਰੀ ਨਾਈਟ ਵੱਜੋਂ ਮਹਿਲਾਵਾਂ ਦੇ ਵਿਚ ਯਾਦ ਕੀਤੀ ਜਾਂਦੀ ਰਹੇਗੀ।

Install Punjabi Akhbar App

Install
×