ਮੈਲਬੋਰਨ ਅੰਦਰ 25 ਸਾਲਾਂ ਦੀ ਔਰਤ ਦਾ ਕਤਲ -ਇੱਕ ਵਿਅਕਤੀ ਗ੍ਰਿਫਤਾਰ

(ਦ ਏਜ ਮੁਤਾਬਿਕ) ਉਤਰੀ-ਪੂਰਬੀ ਮੈਲਬੋਰਨ ਵਿੱਚ ਮਰਨਡਾ ਵਿਖੇ ਅੰਬਰੀਆ ਰੋਡ ਉਪਰ ਸਥਿਤ ਇੱਕ ਘਰ ਅੰਦਰੋਂ ਅੱਜ ਤੜਕੇ ਸਵੇਰੇ 4 ਵਜੇ ਦੇ ਕਰੀਬ ਇੱਕ 25 ਸਾਲਾਂ ਦੀ ਔਰਤ ਦੀ ਮ੍ਰਿਤਕ ਦੇਹ ਪਾਈ ਗਈ ਜਿਸ ਦਾ ਕਿ ਬੜੀ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਇਸ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਜਿਸ ਦੇ ਸਰੀਰ ਉਪਰ ਵੀ ਸੱਟਾਂ ਲੱਗੀਆਂ ਹਨ ਪਰੰਤੂ ਇਹ ਸੱਟਾਂ ਜ਼ਿਆਦਾ ਗੰਭੀਰ ਨਹੀਂ ਹਨ ਅਤੇ ਵਿਅਕਤੀ ਨੂੰ ਪੁਲਿਸ ਦੀ ਨਿਗਰਾਨੀ ਹੇਠਾਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਕਿ ਉਹ ਜ਼ੇਰੇ ਇਲਾਜ ਹੈ। ਪੁਲਿਸ ਅਨੁਸਾਰ ਉਕਤ ਦੋਹੇਂ ਜਣੇ ਆਪਸ ਵਿੱਚ ਗਹਿਰੀ ਜਾਣ-ਪਛਾਣ ਰੱਖਦੇ ਸਨ ਪਰੰਤੂ ਹਾਲੇ ਤੱਕ ਕਤਲ ਦੇ ਮਾਮਲੇ ਬਾਰੇ ਕੁੱਝ ਸਪਸ਼ਟ ਤੌਰ ਤੇ ਦੱਸਣ ਤੋਂ ਪੁਲਿਸ ਨੇ ਇਨਕਾਰ ਕੀਤਾ ਹੋਇਆ ਹੈ ਅਤੇ ਕਿਹਾ ਹੈ ਕਿ ਪੜਤਾਲ ਜਾਰੀ ਹੈ।

Install Punjabi Akhbar App

Install
×