ਨਿਊ ਸਾਊਥ ਵੇਲਜ਼ ਵਿੱਚ ਹੋਣ ਵਾਲੀਆਂ ਚੋਣਾਂ ਲਈ 41.7% ਮਹਿਲਾ ਉਮੀਦਵਾਰ ਉਤਰੇ ਮੈਦਾਨ ਵਿੱਚ

ਸਥਾਨਕ ਸਰਕਾਰਾਂ ਅਤੇ ਸਬੰਧਤ ਵਿਭਾਗਾਂ ਦੇ ਮੰਤਰੀ ਸ਼ੈਲੀਖ ਹੈਂਕਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਸੰਬਰ 04 ਨੂੰ ਹੋਣ ਵਾਲੀਆਂ ਸਥਾਨਕ ਸਰਕਾਰਾਂ ਵਾਲੀਆਂ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਵਿੱਚ ਇਸ ਵਾਰੀ ਜ਼ਿਆਦਾ ਮਹਿਲਾਵਾਂ ਨੇ ਆਪਣੇ ਨਾਮਾਂਕਣ ਦਾਖਿਲ ਕੀਤੇ ਹਨ ਅਤੇ ਇਸ ਸਮੇਂ ਅਜਿਹੇ ਉਮੀਦਵਾਰਾਂ ਦੀ ਗਿਣਤੀ ਦੀ ਦਰ 41.7% ਹੈ ਜੋ ਕਿ ਸਾਲ 2016-17 ਸਮੇਂ ਨਾਲੋਂ 4.2% ਵੱਧ ਹੈ ਅਤੇ ਸਾਲ 2012 ਦੀਆਂ ਚੋਣਾਂ ਦੇ ਸਮੇਂ ਨਾਲੋਂ 6% ਜ਼ਿਆਦਾ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ ਰਾਜ ਦੀਆਂ ਸਥਾਨਕ ਸਰਕਾਰਾਂ ਵਿੱਚ ਮਹਿਲਾਵਾਂ ਦੀ ਸੰਖਿਆ 31% ਹੈ ਜੋ ਕਿ ਭਵਿੱਖ ਵਿੱਚ ਵਧਣ ਦੀ ਉਮੀਦ ਸਾਫ ਦਿਖਾਈ ਦੇ ਰਹੀ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਆਉਣ ਵਾਲੀਆਂ ਚੋਣਾਂ ਲਈ ਜ਼ਿਆਦਾ ਮਹਿਲਾਵਾਂ ਦੇ ਯੋਗਦਾਨ ਵਾਸਤੇ 2.3 ਮਿਲੀਅਨ ਡਾਲਰਾਂ ਦੀ ਰਾਸ਼ੀ ਨਾਲ ਇੱਕ ਅਭਿਆਨ ਵੀ ਚਲਾਇਆ ਹੈ ਅਤੇ ਜਨਤਕ ਤੌਰ ਤੇ ਇਸ ਪ੍ਰਤੀ ਜਾਗਰੂਕਤਾ ਵੀ ਫੈਲਾਈ ਗਈ ਹੈ।

Install Punjabi Akhbar App

Install
×