ਕੈਲੀਫੋਰਨੀਆ ਦੇ ਸਿਟੀ ਫਰਿਜ਼ਨੋ ਵਿਖੇ ਔਰਤਾਂ ਨੇ ਰਲ ਕੇ ਲਾਈ ਸੰਗੀਤਕ ਮਹਿਫਲ ਅਤੇ ਲੱਗੀਆਂ ਰੌਣਕਾਂ

(ਫਰਿਜ਼ਨੋ)— ਮਿਹਨਤੀ ਲੋਕਾਂ  ਲਈ  ਵਿਦੇਸ਼ਾਂ ਦੀ ਜ਼ਿੰਦਗੀ ਤੇਜ਼ ਅਤੇ ਬੜੀ ਰੁਝੇਵਿਆਂ ਭਰੀ ਹੁੰਦੀ ਹੈ।ਅਤੇ  ਹਰ ਕਿਸੇ ਨੂੰ ਆਪਣੇ ਲਈ ਵਕਤ ਕੱਢਣਾ ਵੀ ਬਹੁਤ ਔਖਾ ਹੁੰਦਾ ਹੈ। ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਆਦਮੀ ਅਕਸਰ ਹੀ ਵਿਦੇਸ਼ਾਂ ਵਿੱਚ ਆਪਣੇ ਕੰਮਾਂ ਕਾਰਾ ਵਿੱਚੋਂ ਸਮਾਂ ਨਿਕਲਦਿਆਂ ਆਪਣੇ ਮਾਨਸਿਕ ਤਨਾਅ ਨੂੰ ਘੱਟ ਕਰਨ ਲਈ ਇਕੱਠੇ ਹੋ ਪਾਰਟੀਆਂ ਜਾਂ ਮਹਿਫ਼ਲਾਂ ਵੀ ਸਜ਼ਾ ਲੈੰਦੇ ਹਨ। ਪਰ ਔਰਤਾਂ ਕੰਮ ਤੋਂ ਘਰ ਆਉਂਦਿਆਂ ਹੀ ਘਰ ਦੀ ਰਸੋਈ, ਸਾਫ-ਸੁਫਾਈ, ਬੱਚਿਆਂ ਦੀ ਦੇਖ-ਭਾਲ  ਅਤੇ ਹੋਰ ਕੰਮਾਂ ਕਾਰਾ ਵਿੱਚ ਉਲਝ ਕੇ ਰਹਿ ਜਾਂਦੀਆਂ ਹਨ। ਉਨ੍ਹਾਂ ਦਾ ਸਾਰਾ ਸਮਾਂ ਪਰਿਵਾਰ ਲਈ ਹੁੰਦਾ ਹੈ। ਜੋ ਚਾਹੁੰਦੇ ਹੋਏ ਵੀ ਆਪਣੇ ਲਈ ਸਮਾਂ ਨਹੀਂ ਕੱਢ ਪਾਉਂਦੀਆਂ।ਇਸ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਆਪਣੇ ਲਈ ਕੱਢ ਸੁਹਾਵਣਾ ਬਣਾਉਣ ਲਈ ਫਰਿਜ਼ਨੋ ਨਿਵਾਸੀ ਰਾਣੀ ਸੰਧੂ ਅਤੇ ਪਰਦੀਪ ਕੌਰ ਨੇ ਆਪਣੀਆਂ ਸਹੇਲੀਆਂ ਨਾਲ ਰਲ ਕੇ ਇਕ ਔਰਤਾਂ ਦੀ ਪਲੇਠੀ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗੀ ਇਕ ਪਰਿਵਾਰਕ ਮਿਲਣੀ ਰੱਖੀ। ਘਰ ਦੇ ਘਰੇਲੂ ਕੰਮਾਂ ਕਾਰਾ ਤੋਂ ਬਾਹਰ ਆਉਂਦੇ ਹੋਏ, ਇਸ ਸਮੇਂ ਸੱਭਿਆਚਾਰ ਨਾਲ ਸੰਬੰਧਤ ਬਹੁਤ ਸਾਰੀਆਂ ਰਵਾਇਤੀ ਵਸਤਾਂ, ਜਿੰਨਾਂ ਵਿੱਚ ਖਾਸ ਤੌਰ ‘ਤੇ ਚਰਖਾ, ਮਧਾਣੀ, ਪੱਖੀਆਂ, ਜਾਗੋ ਅਤੇ ਹੋਰ ਬਹੁਤ ਵਸਤਾਂ ਵੀ ਰੱਖੀਆਂ ਗਈਆਂ।  ਬੀਬੀਆਂ ਨੇ ਗੀਤ ਮੁਕਾਬਲੇ ਵੀ ਕੀਤੇ।  ਇਸ ਪ੍ਰੋਗਰਾਮ ਵਿੱਚ ਰੰਗ-ਬਰੰਗੀਆਂ ਪੁਸ਼ਾਕਾਂ ਪਾ ਸਜ-ਧਜ ਕੇ ਪਹੁੰਚੀਆਂ ਔਰਤਾਂ ਨੇ ਗੀਤ-ਸੰਗੀਤ, ਗਿੱਧਾ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ।  ਇਹ ਕੋਈ ਦਿਨ ਤਿਉਹਾਰ ਜਾਂ ਮੇਲਾ ਨਹੀਂ ਸੀ, ਪਰ ਇਸ ਪਲੇਠੇ ਪ੍ਰੋਗਰਾਮ ਦੀ ਰੌਣਕ ਅਤੇ ਮਹੌਲ ਬੜਾ ਸੋਹਣਾ ਇਕ ਮੇਲੇ ਵਰਗਾ ਸਿਰਜਿਆ ਹੋਇਆ ਸੀ। ਜਿੱਥੇ ਹਾਜ਼ਰ ਔਰਤਾਂ ਨੇ ਆਪਣੇ ਦੁੱਖ-ਸੁੱਖ ਦੀ ਸਾਂਝ ਦੇ ਨਾਲ-ਨਾਲ ਖੁੱਲ ਕੇ ਮਨ-ਪਰਚਾਵਾ ਵੀ ਕੀਤਾ। ਇਸ ਸਮੇਂ ਸੁਆਦਿਸਟ ਖਾਣਿਆਂ ਦਾ ਵੀ ਸਭ ਨੇ ਰਲ ਕੇ ਅਨੰਦ ਮਾਣਿਆ।  ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਰਾਣੀ ਸੰਧੂ ਅਤੇ ਸਮੂੰਹ ਸਹੇਲੀਆਂ ਵਧਾਈ ਦੀਆਂ ਪਾਤਰ ਹਨ 

Install Punjabi Akhbar App

Install
×