ਵੂਮੇਨ ਡੇ ਸਪੈਸ਼ਲ – ਗੀਤ

women day - biker bai phool ਇੱਕ ਧੀ ਇੱਕ ਰੁੱਖ ਸਦਾ ਵੰਡਾਉਣ ਏਹੇ ਦੁੱਖgggg
ਇੱਕ ਧੀ ਇੱਕ ਰੁੱਖ ਸਦਾ ਵੰਡਾਉਣ ਏਹੇ ਦੁੱਖ 
ਕਰੋ ਇੰਨਾਂ ਦੀ ਸੰਭਾਲ ਜੇ ਪਾਉਣਾ ਜੱਗ ਉੱਤੇ ਸੁੱਖ
ਇੱਕ ਧੀ ਇੱਕ ਰੁੱਖ !!

ਧੀ ਕਰੇ ਮਾਪਿਆਂ ਦਾ ਸਦਾ ਮਾਣ ਸਨਮਾਨ 
ਕਰੇ ਕੰਮ ਪੁੱਤਾਂ ਵਾਂਗੂੰ ਰੱਖੇ ਸਭਦਾ ਧਿਆਨ
ਪੁੱਤ ਨਿੱਕਲੇ ਭਾਵੇਂ ਕਪੁੱਤ ਧੀ ਨਾ ਮੋੜੇ ਕਦੇ ਮੁੱਖ 
ਇੱਕ ਧੀ ਇੱਕ ਰੁੱਖ !!

ਮਾਂ ਭੈਣ ਅਤੇ ਪਤਨੀ ਦਾ ਫਰਜ਼ ਨਿਭਾਵੇ
ਬਣ ਰੁੱਖ ਧੀ ਸਭਨੂੰ ਠੰਡੀ ਛਾਂ ਕਰੀ ਜਾਵੇ 
ਦੂਜਿਆਂ ਨੂੰ ਵੰਡੇ ਪਹਿਲਾਂ ਮਾਰਕੇ ਆਪਣੀ ਭੁੱਖ 
ਇੱਕ ਧੀ ਇੱਕ ਰੁੱਖ !!

ਧੀ ਤੇ ਰੁੱਖ ਨਾਲ ਸਾਡਾ ਇਹੇ ਵੱਸਦਾ ਜਹਾਨ
ਦੇਵੋ ਇੱਜ਼ਤ ਏਹਨਾਂ ਨੂੰ ਨਾ ਕਦੀ ਕਰੋ ਅਪਮਾਨ 
ਹੋਣ ਦੋਵੇਂ ਹਰ ਘਰ ਮੰਗਦਾ ਬਿੱਕਰ ਇਹ ਸੁੱਖ 
ਇੱਕ ਧੀ ਇੱਕ ਰੁੱਖ ਸਦਾ ਵੰਡਾਉਣ ਏਹੇ ਦੁੱਖ 
ਕਰੋ ਇਹਨਾਂ ਦੀ ਸੰਭਾਲ ਜੇ ਪਾਉਣਾ ਏਥੇ ਸੁੱਖ !! 

ਬਿੱਕਰ ਬਾਈ ਫੂਲ
bikramjit_88@yahoo.co.in

Install Punjabi Akhbar App

Install
×