ਵੋਮੈਨ ਕੇਅਰ ਟ੍ਰਸਟ ਨਿਊਜ਼ੀਲੈਂਡ ਨੇ ਇਸ ਵਾਰ ਦਾ ਮਹਿਲਾਵਾਂ ਦਾ ਸਮਾਗਮ ਲੋਹੜੀ ਨੂੰ ਸਮਰਪਿਤ ਕੀਤਾ। ਟ੍ਰਸਟ ਦੀ ਚੇਅਰਪਰਸਨ ਮੈਡਮ ਬਲਜੀਤ ਕੌਰ ਢੇਲ ਹੋਰਾਂ ਸਮਾਗਮ ਦੀ ਸ਼ੁਰਆਤ ਟ੍ਰਸਟ ਦੀ ਸਲਾਨਾ ਰਿਪੋਰਟ ਪੜ੍ਹ ਕੇ ਕੀਤੀ। ਟ੍ਰਸਟ ਵੱਲੋਂ ਲਗਾਈਆਂ ਜਾਂਦੀਆਂ ਮੁਫਤ ਕਲਾਸਾਂ ਜਿਵੇਂ ਬੇਸਿਕ ਕੰਪਿਊਟਰ ਕੋਰਸ ਅਤੇ ਬੇਸਿਕ ਇੰਗਲਿਸ਼ ਲੈਂਗੂਏਜ ਕੋਰਸ ਦੇ ਵਿਚ ਪਾਸ ਰਹੇ ਸਾਰੇ ਸਿਖਿਆਰਥੀਆਂ ਨੂੰ ਗੋਲਡ ਅਤੇ ਸਿਲਵਰ ਸਰਟੀਫਿਕੇਟ ਵੰਡੇ ਗਏ। ਲੋਹੜੀ ਦੇ ਸ਼ਗਨ ਕਰਦਿਆਂ ਬੀਬੀਆਂ ਨੇ ਜਿੱਥੇ ਗਿੱਧੇ ਦੇ ਨਾਲ ਧਮਕ ਪਾਈ ਉਥੇ ਮਨੋਰੰਜਕ ਖੇਡਾਂ ਦਾ ਵੀ ਅਨੰਦ ਮਾਣਿਆ।