… ਅਖੇ ਸਾਡੇ ਹੁਣ ਵੀ ਦਿਨ ਹਨ: ਵੋਮੈਨ ਕੇਅਰ ਟ੍ਰਸਟ ਨਿਊਜ਼ੀਲੈਂਡ ਨੇ ਮਨਾਇਆ ‘ਸੀਨੀਅਰ ਵੋਮੈਨ ਡੇਅ’-ਵਿਰਸੇ ਅਤੇ ਸਭਿਆਚਾਰ ਨੇ ਲਈ ਅੰਗੜਾਈ

NZ PIC 24 March-1lrਵਡੇਰੀ ਉਮਰ ਦੀਆਂ ਮਹਿਲਾਵਾਂ ਬਹੁਤ ਵਾਰ ਨੌਜਵਾਨ ਕੁੜੀਆਂ  ਨੂੰ ਨੱਚਦਿਆਂ-ਟੱਪਦਿਆਂ ਵੇਖ ਕੇ ਠੰਡੇ ਹਉਂਕੇ ਭਰਦੀਆਂ ਹਨ ਅਤੇ ਕਹਿੰਦੀਆਂ ਸੁਣੀਆ ਜਾ ਸਕਦੀਆਂ ਹਨ ਕਿ ‘ਸਾਡੇ ਵੀ ਕਦੀ ਦਿਨ ਸਨ’ ਪਰ ਨਿਊਜ਼ੀਲੈਂਡ ਵਸਦੀਆਂ ਭਾਰਤੀ ਮਹਿਲਾਵਾਂ ਕਹਿੰਦੀਆਂ ਹਨ ਕਿ ਸਾਡੇ ਹੁਣ ਵੀ ਉਹੀ ਦਿਨ ਹਨ।
ਇਸ ਦੀ ਉਦਾਹਰਣ ‘ਵੋਮੈਨ ਕੇਅਰ ਟ੍ਰਸਟ ਨਿਊਜ਼ੀਲੈਂਡ’ ਵੱਲੋਂ ਮਨਾਏ ਗਏ ‘ਸੀਨੀਅਰ ਵੋਮੈਨ ਡੇਅ’ ਦੌਰਾਨ ਵੇਖਣ ਨੂੰ ਮਿਲੀ। ਇੰਡੀਅਨ ਕਮਿਊਨਿਟੀ ਸੈਂਟਰ ਪਾਪਾਟੋਏਟੋਏ ਵਿਖੇ ਕੱਲ੍ਹ ਇਕਤਰ ਹੋਈਆਂ ਸੀਨੀਅਰ ਮਹਿਲਾਵਾਂ ਨੇ ਸਭ ਤੋਂ ਪਹਿਲਾਂ ਪ੍ਰਮਾਤਮਾ ਨੂੰ ਯਾਦ ਕਰਦਿਆਂ ਪਾਠ ਅਤੇ ਭਜਨ ਕੀਤਾ। ਇਸ ਤੋਂ ਬਾਅਦ ਗਰਮਜੋਸ਼ੀ ਦੇ ਲਈ ਹਲਕੀ ਕਸਰਤ ਕੀਤੀ ਅਤੇ ਪੁਰਾਤਨ ਖੇਡਾਂ ਖੇਡ ਕੇ ਇਨਾਮ ਜਿੱਤੇ। ਡਾ. ਕਮਲਜੀਤ ਕੌਰ ਨੇ ਇਕੱਤਰ ਇਨ੍ਹਾਂ ਮਹਿਲਾਵਾਂ ਨੂੰ ਸਿਹਤ ਠੀਕ ਰੱਖਣ ਦੇ ਲਈ ਦੇਸੀ ਘਰੇਲੂ ਨੁਸਖੇ ਅਤੇ ਹੋਰ ਮਹੱਤਵਪੂਰਨ ਉਪਾਅ ਦੱਸੇ। ਵਿਰਸੇ ਅਤੇ ਸਭਿਆਚਾਰ ਨੇ ਜਦੋਂ ਇਨ੍ਹਾਂ ਮਹਿਲਾਵਾਂ ਦੇ ਅੰਦਰ ਅੰਗੜਾਈ ਲਈ ਤਾਂ ਇਹ ਸੀਨੀਅਰ ਮਹਿਲਾਵਾਂ ਪੁਰਾਤਨ ਗਿੱਧੇ ਅਤੇ ਬੋਲੀਆਂ ਦੇ ਉਤੇ ਖੂਬ ਨੱਚੀਆਂ। ਖਾਣ-ਪੀਣ ਦੇ ਵਾਸਤੇ ਟ੍ਰਸਟ ਵੱਲੋਂ ਮਠਿਆਈ, ਪਕੌੜੇ ਅਤੇ ਚਾਹ-ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ। ਵੋਮੈਨ ਕੇਅਰ ਟ੍ਰਸਟ ਦੀ ਮੁਖੀ ਬਲਜੀਤ ਕੌਰ ਹੋਰਾਂ ਦੱਸਿਆ ਕਿ ਹਰ ਮਹੀਨੇ ਦੇ ਆਖਰੀ ਐਤਵਾਰ ਇਸੇ ਤਰ੍ਹਾਂ ਦਾ ਸਮਾਗਮ ਸੀਨੀਅਰ ਮਹਿਲਾਵਾਂ ਦੇ ਲਈ ਹੋਇਆ ਕਰੇਗਾ ਜਿਸ ਦੇ ਵਿਚ ਭਾਰਤੀ ਮਹਿਲਾਵਾਂ ਭਾਗ ਲੈ ਕੇ ਜਿੱਥੇ ਆਪਣਾ ਮਨੋਰੰਜਨ ਕਰਨਗੀਆਂ ਉਥੇ ਕਮਿਊਨਿਟੀ ਦੇ ਵਿਚ ਵਿਚਰਦਿਆਂ ਇਕ ਦੂਜੇ ਨਾਲ ਭਾਈਵਾਲੀ ਸਾਂਝੀ ਵਧੇਗੀ। ਅਗਲਾ ਵੋਮੈਨ ਡੇਅ 27 ਅਪ੍ਰੈਲ ਨੂੰ ਮਨਾਇਆ ਜਾਵੇਗਾ।

One thought on “… ਅਖੇ ਸਾਡੇ ਹੁਣ ਵੀ ਦਿਨ ਹਨ: ਵੋਮੈਨ ਕੇਅਰ ਟ੍ਰਸਟ ਨਿਊਜ਼ੀਲੈਂਡ ਨੇ ਮਨਾਇਆ ‘ਸੀਨੀਅਰ ਵੋਮੈਨ ਡੇਅ’-ਵਿਰਸੇ ਅਤੇ ਸਭਿਆਚਾਰ ਨੇ ਲਈ ਅੰਗੜਾਈ

  1. Very good salute to all senior ladies with respect and regards

Comments are closed.

Welcome to Punjabi Akhbar

Install Punjabi Akhbar
×
Enable Notifications    OK No thanks