ਵੋਮੈਨ ਕੇਅਰ ਟ੍ਰਸਟ ਵੱਲੋਂ ਇੰਡੀਅਨ ਕਮਿਊਨਿਟੀ ਹਾਲ ਪਾਪਾਟੋਏਟੋਏ ਵਿਖੇ ਦੂਜਾ ਸੀਨਅਰ ਵੋਮੈਨ ਡੇਅ ਮਨਾਇਆ ਗਿਆ

NZ PIC 30 April-1
ਗੋਰਿਆਂ ਦੇ ਬੁਢਾਪੇ ਦੀ ਗੱਲ ਕਰੀਏ ਤਾਂ ਉਹ ਆਪਣੀ ਉਮਰ ਨੂੰ ‘ਗੋਲਡਨ ਏਜ਼’ ਕਹਿ ਕੇ ਜਵਾਨ ਹੋਏ ਮਹਿਸੂਸ ਕਰਦੇ ਹਨ, ਇਹੀ ਅਹਿਸਾਸ ਜੇਕਰ ਭਾਰਤੀ ਬਜ਼ੁਰਗ ਜਾਂ ਢਲਦੀ ਉਮਰ ਦੇ ਲੋਕ ਵੀ ਮਹਿਸੂਸ ਕਰਨ ਲੱਗ ਜਾਣ ਤਾਂ ਜੀਵਨ ਦੇ ਵਿਚ ਇਕ ਨਵੀਂ ਉਮੰਗ ਜਰੂਰ ਭਰਦੀ ਨਜ਼ਰ ਆਏਗੀ। ਨਿਊਜ਼ੀਲੈਂਡ ਦੇ ਵਿਚ ਭਾਰਤੀ ਔਰਤਾਂ ਨੂੰ ਇਕ ਅਜਿਹਾ ਹੀ ਅਹਿਸਾਸ ਦਿਵਾਉਣ ਲਈ ਸਮਾਜ ਸੇਵੀ ਸੰਸਥਾ ‘ਵੋਮੈਨ ਕੇਅਰ ਟ੍ਰਸਟ’ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਲੱਗ ਪਈ ਹੈ। ਟ੍ਰਸਟ ਵੱਲੋਂ ਹਰੇਕ ਮਹੀਨੇ ਦੇ ਆਖਰੀ ਸੋਮਵਾਰ ‘ਸੀਨਅਰ ਵੋਮੈਨ ਡੇਅ’ ਮਨਾਇਆ ਜਾਂਦਾ ਹੈ। ਪਿਛਲੇ ਸੋਮਵਾਰ ਦੂਜਾ ਸੀਨੀਅਰ ਵੋਮੈਨ ਡੇਅ ਇੰਡੀਅਨ ਕੀਵੀ ਕਮਿਊਨਿਟੀ ਹਾਲ ਪਾਪਾਟੋਏਟੋਏ ਵਿਖੇ ਮਨਾਇਆ ਗਿਆ ਜਿਸ ਦੇ ਵਿਚ ਨੌਜਵਾਨ ਲੜਕੀਆਂ, ਜਵਾਨ ਮਹਿਲਾਵਾਂ ਅਤੇ ਬਜ਼ੁਰਗੀ ਵੱਲ ਵਧਦੀਆਂ ਔਰਤਾਂ ਨੇ ਭਾਗ ਲਿਆ।
ਗੁਰਬਾਣੀ ਸਿਮਰਨ ਦੇ ਨਾਲ ਸ਼ੁਰੂ ਹੋਏ ਇਸ ਦਿਨ ਨੂੰ ਕਸਰਤ (ਪੀ.ਟੀ.) ਕਰਕੇ ਹੋਰ ਜੋਸ਼ੀਲਾ ਬਣਾਇਆ ਗਿਆ। ਇਕੱਤਰ ਹੋਈਆਂ ਔਰਤਾਂ ਨੇ ਦੇਸੀ ਖੇਡਾਂ ਖੇਡੀਆਂ ਅਤੇ ਘਰੇਲੂ ਬਾਗਬਾਨੀ ਸਬੰਧੀ ਵਰਕਸ਼ਾਪ ਵਿਚ ਹਿੱਸਾ ਲਿਆ। ਇਸ ਵਰਕਸ਼ਾਪ ਦੇ ਵਿਚ ਕੋਹਨਾ ਲਿਮਟਿਡ ਕੰਪਨੀ ਵੱਲੋਂ ਦੱਸਿਆ ਗਿਆ ਕਿ ਕਿਵੇਂ ਘਰਾਂ ਦੇ ਵਿਚ ਬਾਗ ਬਗੀਚਾ ਸਵਾਰਿਆ ਅਤੇ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ। ਡਾ. ਕਮਲਜੀਤ ਨੇ ਵਡੇਰੀ ਉਮਰ ਦੇ ਵਿਚ ਮਾਸਿਕ ਚੱਕਰ ਸਬੰਧੀ ਔਰਤਾਂ ਨੂੰ ਮਹੱਤਵਪੂਰਨ ਸਿਖਿਆ ਦਿੱਤੀ। ਖੇਡਾਂ ਦੇ ਵਿਚ ਹੋਏ ਮੁਕਾਬਲੇ ਤੋਂ ਬਾਅਦ ਜੇਤੂ ਮਹਿਲਾਵਾਂ ਨੂੰ ਇਨਾਮ ਤਕਸੀਮ ਕੀਤੇ ਗਏ। ਚਾਹਪਾਣੀ ਦਾ ਪ੍ਰਬੰਧ ਸ੍ਰੀਮਤੀ ਜਸਵੀਰ ਸੈਣੀ (ਅਰਬਨ ਸਿਜ਼ਲਰ ਰੈਸਟੋਰੈਂਟ) ਵੱਲੋਂ ਕੀਤਾ ਗਿਆ ਜਦ ਕਿ ਢੇਲ ਪਰਿਵਾਰ ਵੱਲੋਂ ਦੁਪਹਿਰ ਦਾ ਖਾਣਾ ਪਰੋਸਿਆ ਗਿਆ। ਇਸ ਦਿਨ ਦੀ ਸਮਾਪਤੀ ਮਹਿਲਾਵਾਂ ਨੇ ਗਿੱਧਾ ਤੇ ਬੋਲੀਆਂ ਪਾ ਕੇ ਕੀਤੀ। ਅਗਲਾ ਸੀਨੀਅਰ ਵੋਮੈਨ ਡੇਅ 25 ਮਈ ਨੂੰ ਮਨਾਇਆ ਜਾਵੇਗਾ। ਸ੍ਰੀਮਤੀ ਬਲਜੀਤ ਕੌਰ ਢੇਲ ਚੇਅਰਮੈਨ ‘ਵੋਮੈਨ ਕੇਅਰ ਟ੍ਰਸਟ’ ਨੇ ਪਹੁੰਚੀਆਂ ਸਾਰੀਆਂ ਮਹਿਲਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Install Punjabi Akhbar App

Install
×