ਵੋਮੈਨ ਕੇਅਰ ਟ੍ਰਸਟ ਨਿਊਜ਼ੀਲੈਂਡ ਵੱਲੋਂ ਭਾਰਤ ਦਾ 69ਵਾਂ ਆਜ਼ਾਦੀ ਦਿਵਸ ਇੰਡੀਅਨ ਕੀਵੀ ਹਾਲ ਪਾਪਾਟੋਏਟੋਏ ਵਿਖੇ ਇੰਡੀਅਨ ਟ੍ਰਸਟ, ਇੰਡੋ-ਐਨ.ਜ਼ੈਡ. ਸੀਨੀਅਰ ਸਿਟੀਜਨ ਐਸੋਸੀਏਸ਼ਨ, ਗੋਪੀਓ, ਬਿਜਨਸ ਰਿਟੇਲ ਐਸੋਸੀਏਸ਼ਨ ਅਤੇ ਆਕਲੈਂਡ ਏਥਨਿਕ ਐਸੋਸੀਏਸ਼ਨ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਲਗਪਗ 150 ਭਾਰਤੀ ਲੋਕਾਂ ਨੇ ਜੋਸ਼ੋ-ਖਰੋਸ਼ ਦੇ ਨਾਲ ਇਨ੍ਹਾਂ ਜਸ਼ਨਾਂ ਦੇ ਵਿਚ ਭਾਗ ਲਿਆ। ਹਰੇਕ ਸੰਸਥਾ ਦੇ ਨੁਮਾਇੰਦੇ ਨੇ ਆਏ ਸਾਰੇ ਭਾਰਤੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਸੰਖੇਪ ਇਤਿਹਾਸ ਦਾ ਜ਼ਿਕਰ ਕੀਤਾ। ਇਸ ਮੌਕੇ ਭਾਰਤ ਦਾ ਤਿਰੰਗਾ ਝੰਡਾ ਲਹਿਰਾਇਆ ਗਿਆ, ਰਾਸ਼ਟਰੀ ਗੀਤ ਗਾਇਨ ਕੀਤਾ ਗਿਆ ਅਤੇ ਫਿਰ ਗਿੱਧਾ, ਭੰਗੜਾ, ਕਵਿਤਾ, ਦੇਸ਼ ਭਗਤੀ ਵਾਲੇ ਭਾਸ਼ਣਾਂ ਨੇ ਸਾਰੇ ਮਾਹੌਲ ਨੇ ਭਾਰਤ ਦੀ ਯਾਦ ਤਾਜ਼ਾ ਕਰਵਾ ਦਿੱਤੀ। ਵੋਮੈਨ ਕੇਅਰ ਟ੍ਰਸਟ ਦੀ ਚੇਅਰਪਰਸਨ ਸ੍ਰੀਮਤੀ ਬਲਜੀਤ ਕੌਰ ਢੇਲ ਵੱਲੋਂ ਸਾਰੇ ਬੱਚਿਆਂ, ਸ਼ਿਰਕਤ ਕਰਨ ਵਾਲੇ ਭਾਰਤੀਆਂ ਅਤੇ ਸਹਿਯੋਗ ਸੰਸਥਾਵਾਂ ਦਾ ਧੰਨਵਾਦ ਕੀਤਾ।