ਅੰਮ੍ਰਿਤਸਰ ਹਵਾਈ ਅੱਡੇ ‘ਤੇ ਇਕ ਔਰਤ ਨੂੰ ਕੀਤਾ ਗਿਆ ਨਜ਼ਰਬੰਦ

ਅੰਮ੍ਰਿਤਸਰ ਪੁਲਿਸ ਮੁਤਾਬਿਕ ਅੰਮ੍ਰਿਤਸਰ ਹਵਾਈ ਅੱਡੇ ‘ਤੇ ਇਕ ਔਰਤ ਕੋਲੋਂ ਕਥਿਤ ਤੌਰ ‘ਤੇ ਜਿੰਦਾ ਕਾਰਤੂਸ ਮਿਲਣ ਕਾਰਨ ਉਸ ਨੂੰ ਨਜ਼ਰਬੰਦ ਕੀਤਾ ਗਿਆ। ਇਨ੍ਹਾਂ ਕਾਰਤੂਸਾਂ ਦੀ ਗਿਣਤੀ 25 ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਇਸ ਔਰਤ ਦਾ ਨਾਮ ਮਨਜੀਤ ਕੌਰ ਢਿੱਲੋਂ ਹੈ ਤੇ ਇਹ ਅਮਰੀਕਾ ਦੀ ਨਾਗਰਿਕ ਹੈ। ਇਹ ਕਾਰਤੂਸ ਉਸ ਦੇ ਹੈਂਡ ਬੈਗ ਵਿਚੋਂ ਬਰਾਮਦ ਕੀਤੇ ਗਏ ਹਨ। ਉਕਤ ਔਰਤ ਜੈੱਟ ਏਅਰਵੇਜ਼ ਦੀ ਉਡਾਣ ਤੋਂ ਨਵੀਂ ਦਿੱਲੀ ਜਾਣ ਦੀ ਤਿਆਰੀ ‘ਚ ਸੀ। ਪੁੱਛਗਿੱਛ ਕਰਨ ‘ਤੇ ਮਨਜੀਤ ਕੌਰ ਨੇ ਦੱਸਿਆ ਹੈ ਕਿ ਉਹ ਇਕ ਇੰਡੋਨੇਸ਼ੀਅਨ ਸਮੂਹ ਨਾਲ ਭਾਰਤ ਆਈ ਸੀ ਤੇ ਬਾਅਦ ਵਿਚ ਉਹ ਨਵਾਂਸ਼ਹਿਰ ‘ਚ ਇਕ ਵਿਆਹ ਸਮਾਰੋਹ ‘ਚ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਜਨਮ ਇੰਡੋਨੇਸ਼ੀਆ ‘ਚ ਹੋਇਆ ਹੈ ਤੇ ਕਿਸੇ ਰਿਸ਼ਤੇਦਾਰ ਨਾਲ ਅਣਸੁਖਾਵੇਂ ਸਬੰਧ ਹੋਣ ਕਾਰਨ ਉਸ ਨੇ ਇਹ ਕਾਰਤੂਸ ਮਨਜੀਤ ਕੌਰ ਦੇ ਬੈਗ ‘ਚ ਪਾ ਦਿੱਤੇ। ਸੀ.ਆਈ.ਐਸ. ਐਫ. ਦੇ ਕਮਾਡੈਂਟ ਨੇ ਦੱਸਿਆ ਕਿ ਉਨ੍ਹਾਂ ਨੇ ਔਰਤ ਨੂੰ ਨਜ਼ਰਬੰਦ ਕਰਨ ਤੋਂ ਬਾਅਦ ‘ਚ ਅਗਲੇਰੀ ਕਾਰਵਾਈ ਲਈ ਅੰਮ੍ਰਿਤਸਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

Install Punjabi Akhbar App

Install
×