ਆਸਟਰੇਲੀਆ ‘ਚ ਔਰਤਾਂ ਤੇ ਮਰਦਾਂ ਦੀ ਤਨਖਾਹ ‘ਚ ਵੱਡਾ ਅੰਤਰ

ਔਰਤਾਂ ਵਾਲੇ ਖੇਤਰਾਂ ‘ਚ ਬਹੁਤੇ ਪ੍ਰਬੰਧਕੀ ਅਹੁਦੇਦਾਰ ਮਰਦ

(ਬ੍ਰਿਸਬੇਨ) ‘ਵਰਕਪਲੇਸ ਲਿੰਗ ਸਮਾਨਤਾ ਏਜੰਸੀ’ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਆਸਟਰੇਲੀਆ ਵਿੱਚ ਔਰਤਾਂ ਅਤੇ ਮਰਦਾਂ ਦੀ ਤਨਖਾਹ ਵਿੱਚ 22.8 ਪ੍ਰਤੀਸ਼ਤ ਦਾ ਅੰਤਰ ਹੈ। ਔਰਤਾਂ ਆਪਣੇ ਪੁਰਸ਼ ਸਹਿਕਰਮੀਆਂ ਨਾਲੋਂ ਲਗਭਗ 26,000 ਡਾਲਰ ਘੱਟ ਕਮਾ ਰਹੀਆਂ ਹਨ। ਏਜੰਸੀ ਦੇ ਸਰਵੇਖਣ ਮੁਤਾਬਕ ਔਰਤਾਂ ਦੀ ਜ਼ਿਆਦਾ ਨੁਮਾਇੰਦਗੀ ਵਾਲੇ ਖੇਤਰ ਜਿਵੇਂ ਸਿਹਤ ਸੰਭਾਲ ਅਤੇ ਸਿੱਖਿਆ ਖੇਤਰਾਂ ਵਿੱਚ ਵੀ ਪ੍ਰਬੰਧਕੀ ਅਹੁਦਿਆਂ ਦੀ ਨੁਮਾਇੰਦਗੀ ਕਰਨ ਵਿੱਚ ਮਰਦਾਂ ਦਾ ਬੋਲਬਾਲਾ ਜਿਆਦਾ ਹੈ। ਰੁਜ਼ਗਾਰਦਾਤਾਵਾਂ (ਦਸਾਂ ‘ਚੋਂ ਸੱਤ) ਵੱਲੋਂ ਦਿਤੀ ਜਾ ਰਹੀ ਤਨਖ਼ਾਹ ਵਿੱਚ ਅੰਤਰ ਹੈ ਜੋ ਮਰਦਾਂ ਦੇ ਹੱਕ ਵਿੱਚ ਜਾਂਦੀ ਹੈ। ਮਸਲਨ ਇਕੋ ਤਰ੍ਹਾਂ ਦਾ ਕੰਮ ਕਰਣ ਲਈ ਰੋਜ਼ਗਾਰਦਾਤਾ ਵੱਲੋਂ ਔਰਤਾਂ ਨੂੰ 77 ਸੈਂਟ ਦਿਤੇ ਜਾ ਰਹੇ ਹਨ ਜਦ ਕਿ ਮਰਦਾਂ ਨੂੰ ਇੱਕ ਡਾਲਰ ਦਾ ਭੁਗਤਾਨ ਕੀਤਾ ਜਾ ਰਿਹਾ ਹੈ।