ਬਾਕਸਿੰਗ ਦਿਹਾੜੇ ਤੇ ਲੁਟੇਰਿਆਂ ਨਾਲ ਭਿੜੀ 41 ਸਾਲਾਂ ਦੀ ਮਹਿਲਾ ਦੀ ਮੌਤ; ਪੁਲਿਸ ਲੁਟੇਰਿਆਂ ਦੀ ਤਲਾਸ਼ ਵਿੱਚ

ਬਾਕਸਿੰਗ ਦਿਹਾੜੇ ਦੀ ਰਾਤ ਨੂੰ ਕੁਈਨਜ਼ਲੈਂਡ ਦੇ ਨਾਰਥ ਲੇਕਸ ਖੇਤਰ (ਮੋਰਟਨ ਬੇਅ) ਵਿੱਚ ਇੱਕ ਘਰ ਅੰਦਰ 2 ਲੁਟੇਰੇ ਦਾਖਿਲ ਹੋਏ। ਜ਼ਾਹਿਰ ਹੈ ਉਨ੍ਹਾਂ ਦਾ ਇਰਾਦਾ ਲੁੱਟ-ਖੋਹ ਦਾ ਸੀ।
ਪੁਲਿਸ ਦੇ ਦੱਸਣ ਮੁਤਾਬਿਕ, ਘਰ ਦੀ ਮਾਲਕਣ 41 ਸਾਲਾਂ ਦੀ ਐਮਾ ਲੋਅ ਨੇ ਇਸ ਨੂੰ ਭਾਂਪ ਲਿਆ ਅਤੇ ਦੋਹਾਂ ਲੁਟੇਰਿਆਂ ਨਾਲ ਭਿੜ ਗਈ। ਲੁਟੇਰਿਆਂ ਵਿਚੋਂ 2 ਨੇ ਮਹਿਲਾ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਉਸਨੂੰ ਜ਼ਖ਼ਮੀ ਹਾਲਤ ਵਿੱਚ ਛੱਡ ਕੇ ਲੁਟੇਰੇ ਉਥੋਂ ਭੱਜ ਗਏ।
ਮੌਕੇ ਤੇ ਪਹੁੰਚੀ ਪੈਰਾਮੈਡੀਕਲ ਦੀ ਟੀਮ ਨੇ ਐਮਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰੰਤੂ ਮੌਕੇ ਤੇ ਹੀ ਉਸਦੀ ਮੌਤ ਹੋ ਗਈ।
ਮਹਿਲਾ ਦੇ ਪਤੀ (43 ਸਾਲਾ) ਦੇ ਦੱਸਣ ਮੁਤਾਬਿਕ, ਪੈਰਾਮੈਡੀਕਲ ਟੀਮ ਵੱਲੋਂ ਉਨ੍ਹਾਂ ਦੀ ਜ਼ਖ਼ਮੀ ਪਤਨੀ ਨੂੰ ਜੀਵਨ ਬਚਾਉ ਵਾਲਾ ਟਰੀਟਮੈਂਟ ਨਹੀਂ ਦਿੱਤਾ ਗਿਆ ਜਦੋਂ ਕਿ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹਾਲਤ ਵਿੱਚ ਸੀ।
ਪੁਲਿਸ ਨੂੰ 4 ਲੋਕਾਂ ਉਪਰ ਸ਼ੱਕ ਹੈ ਜਿਨ੍ਹਾਂ ਨੂੰ ਕਿ ਉਕਤ ਘਰ ਦੇ ਆਲੇ-ਦੁਆਲੇ ਸ਼ੱਕੀ ਹਾਲਤ ਵਿੱਚ ਘੁੰਮਦਿਆਂ ਦੇਖਿਆ ਗਿਆ ਸੀ। ਪੁਲਿਸ ਨੇ ਪਹਿਚਾਣ ਕਰ ਲਈ ਹੈ ਅਤੇ ਹੁਣ ਚਾਰਾਂ ਦੀ ਗ੍ਰਿਫ਼ਤਾਰੀ ਲੱਗਭਗ ਤੈਅ ਹੈ।
ਜ਼ਿਕਰਯੋਗ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ ਮਹਿਲਾ ਅਤੇ ਉਸ ਦਾ ਪਤੀ ਇੰਗਲੈਂਡ ਤੋਂ ਹਨ।