ਬ੍ਰਿਸਬੇਨ ਵਿੱਚ ਇੱਕ ਔਰਤ ਦਾ ਕਤਲ, ਮਾਮਲਾ ਘਰੇਲੂ ਹਿੰਸਾ ਦਾ, ਇੱਕ ਗ੍ਰਿਫਤਾਰ

ਕੁਈਨਜ਼ਲੈਂਡ ਪੁਲਿਸ ਨੇ ਬ੍ਰਿਸਬੇਨ ਵਿਖੇ ਅਪਰ ਮਾਊਂਟ ਗ੍ਰੈਵੇਟ ਵਿਖੇ ਇੱਕ ਘਰ ਵਿੱਚ 45 ਸਾਲਾਂ ਦੀ ਇੱਕ ਔਰਤ ਦੇ ਕਤਲ ਦੇ ਮਾਮਲੇ ਵਿੱਚ ਉਸ ਦੇ ਨਜ਼ਦੀਕੀ ਇੱਕ 43 ਸਾਲਾਂ ਦੇ ਪੁਰਸ਼ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਕਤਲ ਦਾ ਮਾਮਲਾ ਘਰੇਲੂ ਹਿੰਸਾ ਦੇ ਤੌਰ ਤੇ ਵਾਚਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਸ਼ਾਮ ਦੇ 8 ਕੁ ਵਜੇ, ਉਕਤ ਮਹਿਲਾ, ਬ੍ਰਿਸਬੇਨ ਵਿਚਲੇ ਘਰ ਵਿੱਚ ਜ਼ਖ਼ਮੀ ਹਾਲਤ ਵਿੱਚ ਪਾਈ ਗਈ ਸੀ ਅਤੇ ਪੈਰਾਮੈਡੀਕਲ ਟੀਮ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸਨੂੰ ਬਚਾਇਆ ਨਾ ਜਾ ਸਕਿਆ ਅਤੇ ਉਹ ਦਮ ਤੋੜ ਗਈ ਸੀ।
ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਅੱਜ ਬ੍ਰਿਸਬੇਨ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks