ਸ਼ਿਪ ਵਿੱਚੋਂ ਗਿਰੀ ਮਹਿਲਾ, ਹੋਈ ਮੌਤ, ਮ੍ਰਿਤਕ ਦੇਹ ਦੱਖਣੀ ਆਸਟ੍ਰੇਲੀਆ ਦੇ ਲਾਈਮਸਟੋਨ ਕੋਸਟ ਤੋਂ ਬਰਾਮਦ

ਮੈਲਬੋਰਨ ਤੋਂ ਚੱਲਿਆ ਪੈਸੀਫਿਕ ਐਕਸਪਲੋਰਰ ਆਪਣੀ ਚਾਰ ਰਾਤਾਂ ਦੀ ਯਾਤਰਾ ਤੇ ਸੀ ਅਤੇ ਕੰਗਾਰੂ ਆਈਲੈਂਡ ਤੇ ਹੋ ਕੇ ਉਸਨੇ ਵਾਪਿਸ ਪਰਤਣਾ ਸੀ। ਰਾਹ ਵਿੱਚ ਹੀ ਭਾਣਾ ਵਰਤ ਗਿਆ ਅਤੇ ਇੱਕ 23 ਸਾਲਾਂ ਦੀ ਮਹਿਲਾ ਇਸ ਸ਼ਿਪ ਤੋਂ ਦੱਖਣੀ ਕੇਪ ਜਾਫਾ ਤੋਂ 70 ਕਿਲੋਮੀਟਰ ਦੂਰੀ ਤੇ ਸਮੁੰਦਰ ਦੇ ਪਾਣੀਆਂ ਵਿੱਚ ਗਿਰ ਗਈ।
ਸ਼ਿਪ ਦੇ ਅਮਲੇ ਵੱਲੋਂ ਤੁਰੰਤ ਮੈਲਬੋਰਨ ਅਤੇ ਦੱਖਣੀ ਆਸਟਲੀਆ ਪੁਲਿਸ ਅਤੇ ਬਚਾਉ ਦਲ ਨੂੰ ਇਸ ਬਾਬਤ ਸੂਚਿਤ ਕੀਤਾ ਗਿਆ ਤਾਂ ਇੱਕ ਬਚਾਉ ਦਲ ਦਾ ਏਅਰ ਕਰਾਫ਼ਟ ਇਸ ਅਭਿਆਨ ਵਿੱਚ ਜੁਟ ਗਿਆ ਅਤੇ ਮਹਿਲਾ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।
ਅੱਜ ਸਵੇਰੇ 7 ਵਜੇ ਦੇ ਕਰੀਬ ਉਕਤ ਮਹਿਲਾ ਦੀ ਮ੍ਰਿਤਕ ਦੇਹ, ਬਚਾਉ ਦਲ ਵੱਲੋਂ ਲੱਭ ਲਈ ਗਈ। ਸ਼ਿਪ ਦਾ ਕੰਗਾਰੂ ਆਈਲੈਂਡ ਵਾਲੀ ਮੌਜੂਦਾ ਯਾਤਰਾ ਰੱਦ ਕਰ ਦਿੱਤੀ ਗਈ ਹੈ।
ਹੁਣ ਵਿਕਟੌਰੀਆ ਰਾਜ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।