ਵਿਸ਼ਵ ਨਕਸ਼ੇ ‘ਤੇ ਸੰਗੀਤ ਦੇ ਵਿਚ ਭਾਰਤ ਦਾ ਵੀ ਹੈ ਖਾਸ ਨਾਂਅ: ਨਿਊਜ਼ੀਲੈਂਡ ‘ਚ ਅੱਜ ਸ਼ੁਰੂ ਹੋ ਰਿਹੈ ਤਿੰਨ ਦਿਨਾਂ ‘ਵਰਲਡ ਆਫ ਮਿਊਜ਼ਿਕ ਆਰਟਸ ਅਤੇ ਡਾਂਸ’

NZ PIC 17  march-2ਆਕਲੈਂਡ ਤੋਂ ਲਗਪਗ 360 ਕਿਲੋਮੀਟਰ ਦੂਰ ਨਿਊਪਲੇਮਾਉਥ ਦੇ ਟੀ.ਐਸ.ਬੀ. ਬਾਉਲ ਆਫ ਬਹੁੱਕਲੈਂਡਜ਼ ਵਿਖੇ ਤਿੰਨ ਦਿਨਾਂ ਸੰਗੀਤ ਸੰਮੇਲਨ ‘ਵੋਮੈਡ’ (ਵਰਲਡ ਆਫ ਮਿਊਜ਼ਿਕ ਆਰਟਸ ਐਂਡ ਡਾਂਸ’ ਕਰਵਾਇਆ ਜਾ ਰਿਹਾ ਹੈ। ਇਸ ਸੰਗੀਤਕ ਮੇਲੇ ਦੇ ਵਿਚ ਜਿੱਥੇ ਫ੍ਰਾਂਸ, ਅਮਰੀਕਾ, ਇਜਰਾਇਲ, ਚੀਨ, ਮਾਲੀ, ਨਾਈਜੀਰੀਆ, ਇੰਗਲੈਂਡ, ਯੂਕਰੇਨ, ਜੌਰਡਨ, ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ਦੇ ਲਗਪਗ 30 ਸੰਗੀਤਕ ਮਾਹਿਰ ਆ ਰਹੇ ਹਨ ਉਥੇ ਵਿਸ਼ਵ ਦੇ ਸੰਗੀਤਕ ਨਕਸ਼ੇ ਉਤੇ ਭਾਰਤੀ ਸੰਗੀਤ ਦੀਆਂ ਲਾਈਨਾਂ ਗੂੜੀਆਂ ਕਰਨ ਵਾਸਤੇ ਸੁਰਾਂ ਦੀ ਮਲਿਕਾ 83 ਸਾਲਾ ਆਸ਼ਾ ਭੌਂਸਲੇ ਵੀ ਆਪਣੀ ਮੰਡਲੀ ਦੇ ਨਾਲ ਆ ਰਹੀ ਹੈ। ਆਸ਼ਾ ਭੌਸਲੇ 20 ਮਾਰਚ ਨੂੰ ਰਾਤ 8.45 ਉਤੇ ਆਪਣਾ ਲਾਈਵ ਸ਼ੋਅ ਕਰੇਗੀ। 18 ਮਾਰਚ ਸ਼ਾਮ ਨੂੰ ਇਹ ਸੰਗੀਤ ਸੰਮੇਲਨ ਸ਼ੁਰੂ ਹੋ ਜਾਣ ਹੈ ਅਤੇ ਫਿਰ 20 ਮਾਰਚ ਰਾਤ ਨੂੰ 11 ਵਜੇ ਖਤਮ ਹੋਣਾ ਹੈ।

Welcome to Punjabi Akhbar

Install Punjabi Akhbar
×