ਬਜ਼ੁਰਗਾਂ ਦੀ ਸਮੇਂ ਸਿਰ ਜਾਂਚ `ਤੇ ਇਲਾਜ ਜ਼ਰੂਰੀ -ਬਲਜਿੰਦਰ ਕੌਰ

ਵਿਸ਼ਵ ਬਜ਼ੁਰਗ ਦਿਵਸ `ਤੇ ਵਿਸ਼ੇਸ਼

ਭੁਲੱਥ —ਸਿਵਲ ਸਜਰਨ ਕਪੂਰਥਲਾ ਡਾ:  ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਦੀ ਯੋਗ ਅਗਵਾਹੀ ਹੇਠ ਪਿੱਛਲੇ ਕਈ ਦਿਨਾਂ ਤੋਂ ਆਸ਼ਾ ਵਰਕਰਾਂ ਦੀ “ਘਰਾਂ `ਚ ਬੱਚਿਆਂ ਦੀ ਸਾਂਭ-ਸੰਭਾਲ” ਸੰਬੰਧੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਜਿਸ ਤਹਿਤ ਜ਼ਿਲ੍ਹਾ ਪੱਧਰ ਤੋਂ ਅੱਜ ਵਿਸ਼ੇਸ਼ ਤੌਰ `ਤੇ ਬਲਜਿੰਦਰ ਕੌਰ ਡਿਪਟੀ ਮਾਸ ਮੀਡੀਆ ਅਫ਼ਸਰ ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਇਸ ਮੌਕੇ ਆਸ਼ਾ ਵਰਕਰਾਂ ਨੂੰ ਘਰਾਂ `ਚ ਬੱਚਿਆਂ ਦੀ ਕਿਵੇਂ ਸਾਂਭ-ਸੰਭਾਲ ਕੀਤੀ ਜਾਂਦੀ ਹੈ, ਸਿਹਤ ਸਕੀਮਾਂ, ਆਯੂਸ਼ਾਮਨ ਭਾਰਤ ਤਹਿਤ ਸਰਬਤ ਸਿਹਤ ਬੀਮਾ ਯੋਜਨਾ ਈ-ਕਾਰਡ, ਗਰਭਵਤੀ ਏ.ਐਨ.ਸੀ ਅਤੇ ਟੀਕਾਕਰਣ ਆਦਿ ਵਿਸ਼ਿਆ ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਬਲਾਕ ਐਕਸਟੇਂਸ਼ਨ ਐਜੁਕੇਟਰ ਬਿਕਰਮਜੀਤ ਸਿੰਘ ਅਤੇ ਮੋਨਿਕਾ ਵੱਲੋਂ ਵੀ ਆਸ਼ਾ ਵਰਕਰਾਂ ਨੂੰ ਸਿਹਤ ਸਕੀਮਾਂ ਸੰਬੰਧੀ ਲੋਕਾਂ `ਚ ਚੰਗੀ ਤਰ੍ਹਾਂ ਪ੍ਰਸਾਰ ਕਰਨ ਲਈ ਕਿਹਾ ਗਿਆ ਤਾਂ ਜੋ ਸਿਹਤ ਸਹੂਲਤਾਂ ਤੋਂ ਵਾਂਝੇ ਲੋਕ ਸਿਹਤ ਸਕੀਮਾਂ ਤਹਿਤ ਲਾਭ ਲੈ ਸਕਣ। ਉਨ੍ਹਾਂ ਆਸ਼ਾ ਵਰਕਰਾਂ ਨੂੰ ਆਪਣਾ ਕੰਮ ਅਤੇ ਲੋਕਾਂ `ਚ ਆਪਸੀ ਤਾਲ-ਮੇਲ ਵਧੀਆਂ ਤਰੀਕੇ ਨਾਲ ਬਣਾਉਣ ਲਈ ਕਿਹਾ ਤਾਂ ਜੋ ਲੋਕ ਉਨ੍ਹਾਂ ਰਾਹੀਂ ਸਿਹਤ ਸਹੂਲਤਾਂ ਸੰਬੰਧੀ ਜਾਗਰੂਕ ਹੋ ਸਕਣ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਹਾ ਲੈ ਸਕਣ।

ਇਸ ਮੌਕੇ “ਵਿਸ਼ਵ ਬਜ਼ੁਰਗ ਦਿਵਸ” ਸੰਬੰਧੀ ਜਾਣਕਾਰੀ ਦਿੰਦਿਆਂ ਬਲਜਿੰਦਰ ਕੌਰ ਡਿਪਟੀ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਬਜ਼ੁਰਗਾਂ ਦੀ ਸਮੇਂ-ਸਮੇਂ ਸਿਰ ਸਿਹਤ ਜਾਂਚ `ਤੇ ਉਸ ਦਾ ਸਮੇਂ ਸਿਰ ਇਲਾਜ ਸਾਡਾ ਸਾਰੀਆ ਦਾ ਪਹਿਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਲਈ ਇਕ ਮਾਰਗਦਰਸ਼ਕ ਹੁੰਦੇ ਹਨ ਸਾਨੂੰ ਉਨ੍ਹਾਂ ਦੇ ਬੁਢਾਪੇ ਵਿੱਚ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਨਾ ਕੀ ਸਾਨੂੰ ਬੋਝ ਸਮਣਾ ਚਾਹੀਦਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ “ਵਿਸ਼ਵ ਬਜ਼ੁਰਗ ਦਿਵਸ” ਮਨਾਉਣ ਦਾ ਉਦੇਸ਼ ਸਮਾਜ ਨੂੰ ਚੰਗੀ ਸੇਧ ਦੇਣਾ ਹੈ ਕਿ ਲੋਕ ਬਜ਼ੁਰਗਾਂ ਨੂੰ ਬੋਝ ਨਾ ਸਮਝਣ ਅਤੇ ਉਹਨਾ ਦਾ ਸਤਿਕਾਰ `ਤੇ ਸਿਹਤ ਦਾ ਖਿਆਲ ਰੱਖਣ। ਪਰਿਵਾਰ ਵੱਲੋਂ ਬਜ਼ੁਰਗਾਂ ਦੀ ਸਮੇਂ ਸਿਰ ਜਾਂਚ ਭੰਵਿਖ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਗੰਭੀਰ ਬਿਮਾਰੀ ਤੋਂ ਬੱਚਾ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬਜੁਰਗਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਮੁਫਤ ਟੌਲ ਫ੍ਰੀ ਨੰਬਰ ਐਲਡਰ-ਲਾਈਨ 14567 ਵੀ ਚਲਾਇਆ ਜਾ ਰਿਹਾ ਹੈ। 

Install Punjabi Akhbar App

Install
×