ਵਿਨਸੈਂਟ ਤਾਰਜੀਆ ਵੱਲੋਂ ਗਾਇਕ ਜੋੜੀ ਦਾ ਪਾਰਲੀਮੈਂਟ ਹਾਊਸ ‘ਚ ਸ਼ਿਰਕਤ ਕਰਨ ਦਾ ਧੰਨਵਾਦ

IMG_4105

ਪੰਜਾਬ ਦੇ ਮਸ਼ੂਹਰ ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ ਤੇ ਗਾਇਕਾ ਸੁਖਜੀਤ ਕੌਰ  ਨੇ ਸਾਊਥ ਆਸਟਰੇਲੀਆ ਦੇ ਪਾਰਲੀਮੈਂਟ ਹਾਊਸ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਪਾਰਲੀਮੈਂਟ ਦੇ ਮੈਂਬਰ ਵਿਨਸੈਂਟ ਤਾਰਜੀਆ ਵੱਲੋਂ ਗਾਇਕ ਜੋੜੀ ਦਾ ਪਾਰਲੀਮੈਂਟ ਹਾਊਸ ‘ਚ ਸ਼ਿਰਕਤ ਕਰਨ ਦਾ ਧੰਨਵਾਦ ਕੀਤਾ ਅਤੇ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਗਾਇਕ ਮੁਹੰਮਦ ਸਦੀਕ ਨੇ ਦੱਸਿਆ ਕਿ ਉਹ ਪੰਜਾਬ ਦੇ ਹੋਰ ਗਾਇਕ ਕਲਾਕਾਰਾਂ ਵਿੱਚੋਂ ਪਹਿਲੇ ਗਾਇਕ ਹਨ ਜਿਨ੍ਹਾਂ ਨੂੰ ਸੰਨ 1987  ਵਿੱਚ ਪਹਿਲੀ ਵਾਰ  ਆਸਟਰੇਲੀਆ ਆਉਣ ਦਾ ਮਾਣ ਹਾਸਲ ਹੋਇਆ ਸੀ । ਇਸ ਮੌਕੇ ਗਾਇਕ ਜੋੜੀ ਨਾਲ ਡਾਕਟਰ ਕੁਲਦੀਪ ਸਿੰਘ ਚੁੱਘਾ , ਰਣਜੀਤ ਸੰਘ ਧਿੰਦ ਸਮੇਤ ਪੰਜਾਬੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ ।