ਨਿਊ ਸਾਊਥ ਵੇਲਜ਼ ਵਿਚਲੇ ਵਿੰਜਕੈਰੇਬੀ ਸ਼ਾਇਰ ਕਾਂਸਲ ਦਾ ਕਾਰਜਕਾਰ ਤਿੰਨ ਮਹੀਨਿਆਂ ਲਈ ਵਧਾਇਆ ਗਿਆ

ਸਥਾਨਕ ਸਰਕਾਰਾਂ ਦੇ ਮੰਤਰੀ ਸ਼ੈਲੀ ਹੈਂਕਾਕ ਨੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਕਿ ਵਿੰਜਕੈਰੇਬੀ ਸ਼ਾਇਰ ਕਾਂਸਲ ਦੇ ਕਾਰਜਕਰਤਾ ਵਿਵ ਮੇਅ ਪੀ.ਐਸ.ਐਮ. ਦੀ ਬੇਨਤੀ ਪ੍ਰਵਾਨ ਕਰਦਿਆਂ, ਰਾਜ ਸਰਕਾਰ ਨੇ ਸਥਾਨਕ ਕਾਂਸਲ ਦਾ ਕਾਰਜਕਾਲ ਤਿੰਨ ਮਹੀਨਿਆਂ ਵਾਸਤੇ ਵਧਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਵਿਵ ਮੇਅ ਨੇ ਇਸ ਬਾਬਤ ਸਰਕਾਰ ਨੂੰ ਦਰਖ਼ਾਸਤ ਦਿੱਤੀ ਸੀ ਕਿਉਂਕਿ ਅਗਲੇ ਮਹੀਨੇ ਜੂਨ ਦੀ 11 ਤਾਰੀਖ ਨੂੰ ਉਕਤ ਕਾਰਜਕਾਲ ਖ਼ਤਮ ਹੋ ਰਿਹਾ ਸੀ ਅਤੇ ਸ੍ਰੀ ਵੇਵ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਕੁੱਝ ਜ਼ਰੂਰੀ ਜਨਤਕ ਕੰਮ ਹਾਲ ਦੀ ਘੜੀ ਸੰਪੂਰਨ ਹੋਣੇ ਰਹਿੰਦੇ ਹਨ ਅਤੇ ਇਸ ਵਾਸਤੇ ਕਾਰਜਕਾਲ ਵਿੱਚ ਉਨ੍ਹਾਂ ਨੇ ਵਾਧੇ ਲਈ ਗੁਜ਼ਾਰਿਸ਼ ਕੀਤੀ ਸੀ। ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੁਣ ਉਕਤ ਕਾਂਸਲ ਦਾ ਕਾਰਜਕਾਲ ਇਸੇ ਸਾਲ ਦੇ ਸਤੰਬਰ ਮਹੀਨੇ ਦੀ 10 ਤਾਰੀਖ ਤੱਕ ਵਧਾ ਦਿੱਤਾ ਗਿਆ ਹੈ।

Install Punjabi Akhbar App

Install
×