ਵਲਿੰਗਟਨ ਵਿਖੇ ਅਕਾਸ਼ੀ ਬਿਜਲੀ ਨੇ ਹਵਾ ਮੀਟਰ (ਵਿੰਡ ਨੀਡਲ) ਝੁਲਸਿਆ- ਖਰਾਬ ਮੌਸਮ ਕਾਰਨ ਹਵਾਈ ਉਡਾਣਾ ਪ੍ਰਭਾਵਿਤ: ਦੁਪਹਿਰ 2.30 ਵਜੇ ਕੜਕੀ ਸੀ ਬਿਜਲੀ

NZ PIC 14 Aug-1(ਖੱਬੇ ਹਵਾਮੀਟਰ (ਵਿੰਡ ਨੀਡਲ) ਦਾ ਅਸਲੀ ਰੂਪ ਅਤੇ ਸੱਜੇ ਨਕਸਾਨਿਆ ਰੂਪ।

(ਹੇਠਾਂ) ਆਕਾਸ਼ੀ ਬਿਜਲੀ ਪੈਣ ਵੇਲੇ ਦੀ ਤਸਵੀਰ)

ਬਾਅਦ ਦੁਪਹਿਰ 2.30 ਵਜੇ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਬਹੁਤ ਤੇਜ਼ ਹਵਾਵਾਂ ਚੱਲੀਆਂ ਅਤੇ ਆਕਾਸ਼ੀ ਬਿਜਲੀ ਨੇ ਏਅਰਪੋਰਟ ਦੇ ਲਾਗੇ 2003 ਤੋਂ ਸਥਾਪਿਤ ਹਵਾ ਮੀਟਰ ‘ਵਿੰਡ ਨੀਡਲ’ ਝੁਲਸ ਦਿੱਤਾ। ਇਸ ਹਵਾਮੀਟਰ ਦਾ ਅੱਧਾ ਹਿੱਸਾ ਪੂਰੀ ਤਰ੍ਹਾਂ ਜਲ ਗਿਆ ਅਤੇ ਸ਼ਾਇਦ ਹੁਣ ਇਸ ਨੂੰ ਪੂਰਨ ਤੌਰ ‘ਤੇ ਬਦਲਣਾ ਪਵੇਗਾ।  ਇਸਦੇ ਹੋਏ ਟੁਕੜੇ 100 ਮੀਟਰ ਤੱਕ ਇਧਰ ਉਧਰ ਬਿਖਰਦੇ ਵੇਖੇ ਗਏ। ਇਸ ਆਕਾਸ਼ੀ ਬਿਜਲੀ ਨੇ ਕਈ ਟਰੈਫਿਕ ਲਾਈਟਾਂ ਨੂੰ ਵੀ ਨੁਕਸ ਪਾਏ ਹਨ। ਇਸ ਹਵਾ ਮੀਟਰ ਦੀ ਉਚਾਈ33 ਮੀਟਰ ਸੀ ਅਤੇ ਇਸ ਅਦਭੁੱਤ ਹਵਾ ਮੀਟਰ ਤੋਂ ਹਵਾ ਦੀ ਗਤੀ, ਦਿਸ਼ਾ ਅਤੇ ਸ਼ਕਤੀ ਦਾ ਪਤਾ ਲਗਦਾ ਸੀ। ਅੱਜ ਆਕਾਸ਼ੀ ਬਿਜਲੀ ਦੇ ਲਗਾਤਾਰ ਗਰਜਨ ਤੋਂ ਬਾਅਦ ਮੌਸਮ ਦੇ ਬਦਲਵੇਂ ਰੂਪ ਨੂੰ ਵੇਖਦਿਆਂ ਕਈ ਹਵਾਈ ਉਡਾਣ ਨੂੰ ਰੱਦ ਕਰਨਾ ਪਿਆ ਅਤੇ ਨਵੇਂ ਸਿਰਿਉਂ ਸਮਾਂ ਬੱਧ ਕਰਨਾ ਪਿਆ। 

Install Punjabi Akhbar App

Install
×