ਆਸਟ੍ਰੇਲੀਆ ਦੇ ਉਤਰੀ ਹਿੱਸਿਆਂ ਵਿੱਚ ਜ਼ੋਰਦਾਰ ਤੂਫਾਨ, ਵ੍ਹਾ-ਵਰੋਲੇ ਅਤੇ ਗੜ੍ਹਿਆਂ ਦੀ ਮਾਰ

ਨਿਊ ਸਾਊਥ ਵੇਲਜ਼ ਦੇ ਆਲ਼ੇ-ਦੁਆਲੇ ਦੇ ਖੇਤਰਾਂ ਵਿੱਚ ਲੋਕਾਂ ਨੂੰ ਅਤੇ ਖਾਸ ਕਰ ਕੇ ਸਿਡਨੀ ਦੇ ਖੇਤਰਾਂ ਵਿੱਚ ਜ਼ੋਰਦਾਰ ਬਾਰਿਸ਼, ਤੂਫਾਨ, ਵ੍ਹਾ-ਵਰੋਲੇ ਅਤੇ ਗੜ੍ਹਿਆਂ ਦੀ ਮਾਰ ਦਾ ਸਾਹਮਣਾ ਕਰਨਾ ਪਿਆ ਅਤੇ ਗੋਲਫ ਬਾਲ ਦੇ ਆਕਾਰ ਜਿੱਡੇ ਗੜ੍ਹਿਆਂ ਨੇ ਕਾਫੀ ਭੜਥੂ ਪਾਈ ਰੱਖਿਆ। ਬੀਤੀ ਰਾਤ ਆਰਮੀਡੇਲ ਦੇ ਖੇਤਰਾਂ ਵਿੱਚ ਵ੍ਹਾ-ਵਰੋਲੇ ਨੇ ਵੀ ਲੋਕਾਂ ਦੀ ਨੀਂਦ ਅਤੇ ਚੈਨ ਖੋਹਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਅਤੇ ਇਸ ਨਾਲ ਕਈ ਕਾਰਾਂ ਦੇ ਸ਼ੀਸ਼ੇ ਟੁੱਟੇ ਅਤੇ ਘਰਾਂ ਅਤੇ ਹੋਰ ਇਮਾਰਤਾਂ ਦੀਆਂ ਛਤਾਂ ਆਦਿ ਨੂੰ ਵੀ ਨੁਕਸਾਨ ਪੁੱਜਾ।
ਨਿਊ ਸਾਊਥ ਵੇਲਜ਼ ਦੇ ਰਿਜਨਲ ਸੈਂਟਰ ਤੋਂ ਆਪਾਤਕਾਲੀਨ ਸੇਵਾਵਾਂ ਦੇ ਵਿਭਾਗਾਂ ਨੂੰ ਸੈਂਕੜੇ ਹੀ ਮਦਦ ਦੀਆਂ ਕਾਲਾਂ ਆਈਆਂ ਅਤੇ ਅੱਧੇ ਤੋਂ ਵੀ ਖੇਤਰ ਵਿੱਚ ਬਿਜਲੀ ਗੁੱਲ ਰਹੀ।
ਸੜਕਾਂ ਉਪਰ ਦਰਖ਼ਤਾਂ ਆਦਿ ਦੇ ਟੁੱਟਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਸੜਕਾਂ ਉਪਰ ਪਏ ਮਲਬੇ ਨੂੰ ਹਟਾਇਆ ਜਾ ਰਿਹਾ ਹੈ।

Install Punjabi Akhbar App

Install
×