ਦਿਮਾਗੀ ਬਿਮਾਰੀ ਨਾਲ ਪੀੜਿਤ ਬਜ਼ੁਰਗ ਪਤੀ ਦੀ ਤਲਾਸ਼ ਵਿੱਚ ਪਤਨੀ ਦੀ ਅਪੀਲ

ਸਿਡਨੀ ਦੇ ਜੰਗਲਾਂ ਵਿੱਚ 79 ਸਾਲਾਂ ਦੇ ਰੋਨਾਲਡ ਵੀਵਰ ਦੇ ਗੁੰਮ ਹੋ ਜਾਣ ਤੋਂ ਪ੍ਰੇਸ਼ਾਨ ਬਜ਼ੁਰਗ ਪਤਨੀ ਨੇ ਜਨਤਕ ਤੌਰ ਤੇ ਅਪੀਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਪਤੀ ਜੋ ਕਿ ਦਿਮਾਗੀ ਬਿਮਾਰੀ (Alzheimer’s) ਤੋਂ ਵੀ ਪ੍ਰੇਸ਼ਾਨ ਹਨ ਬੀਤੇ ਮੰਗਲਵਾਰ (ਸਵੇਰ ਦੇ 10 ਵਜੇ) ਤੋਂ ਲਾਪਤਾ ਹਨ ਅਤੇ ਆਖਰੀ ਵਾਰੀ ਆਪਣੇ ਘਰ ਵੂਲਕੋਟ ਐਵਨਿਊ ਵਿਖੇ ਮੌਜੂਦ ਸਨ ਅਤੇ ਫੇਰ ਉਹ ਲਾਪਤਾ ਹੋ ਗਏ।
ਸਥਾਨਕ ਕਲਿਫ ਓਵਲ ਦੇ ਜੰਗਲਾਂ ਵਿੱਚ ਪੁਲਿਸ ਵੀ ਗੁੰਮ ਹੋਏ ਬਜ਼ੁਰਗ ਦੀ ਤਲਾਸ਼ ਵਿੱਚ ਦਿਨ ਰਾਤ ਇੱਕ ਕਰ ਰਹੀ ਹੈ ਪਰੰਤੂ ਹਾਲ ਦੀ ਘੜੀ, ਹੁਣ ਤੱਕ ਕੋਈ ਉਘ-ਸੁੱਘ ਨਹੀਂ ਮਿਲ ਰਹੀ।

ਬਜ਼ੁਰਗ ਮਹਿਲਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਕਿਰਪਾ ਕਰਕੇ ਉਨ੍ਹਾਂ ਦੀ ਫੋਟੋ ਨੂੰ ਧਿਆਨ ਵਿੱਚ ਰੱਖੋ ਅਤੇ ਜੇਕਰ ਉਹ ਕਿਤੇ ਦਿਖਾਈ ਦਿੱਤੇ ਹੋਣ ਜਾਂ ਦਿੱਖ ਜਾਣ ਤਾਂ ਤੁਰੰਤ ਨਜ਼ਦੀਕੀ ਪੁਲਿਸ ਨੂੰ ਸੂਚਿਤ ਕਰੋ ਤਾਂ ਜੋ ਉਹ ਠੀਕ ਠਾਕ ਆਪਣੇ ਘਰ ਪਰਤ ਸਕਣ। ਉਹ ਦਿਮਾਗੀ ਬਿਮਾਰੀ ਨਾਲ ਜੂਝ ਰਹੇ ਹਨ ਪਰੰਤੂ ਇੱਕ ਚੰਗੇ ਇਨਸਾਨ ਹਨ।