ਬਿਹਾਰ ‘ਚ ਅੱਜ ਤੋਂ ਹਰ ਤਰ੍ਹਾਂ ਦੀ ਸ਼ਰਾਬ ‘ਤੇ ਪਾਬੰਦੀ

nitishਬਿਹਾਰ ਦੀ ਨਿਤਿਸ਼ ਸਰਕਾਰ ਨੇ ਅੱਜ ਰਾਜ ‘ਚ ਪੂਰੀ ਤਰ੍ਹਾਂ ਸ਼ਰਾਬ ਬੈਨ ਦਾ ਆਦੇਸ਼ ਜਾਰੀ ਕਰ ਦਿੱਤਾ ਹੈ। ਨਿਤਿਸ਼ ਕੈਬਨਿਟ ਨੇ ਸਰਬਸੰਮਤੀ ਨਾਲ ਇਸ ਮਤੇ ਨੂੰ ਪਾਸ ਕਰ ਦਿੱਤਾ। ਜਿਸ ਦੇ ਤਹਿਤ ਰਾਜ ‘ਚ ਸ਼ਰਾਬ ਵੇਚਣਾ, ਰੱਖਣਾ ਤੇ ਪੀਣਾ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੋਵੇਗਾ। ਰਾਜ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਬਿਹਾਰ ਇਕ ਡਰਾਈ ਸਟੇਟ ਬਣ ਗਿਆ ਹੈ। ਗੁਜਰਾਤ, ਨਾਗਾਲੈਂਡ ਤੇ ਮਿਜੋਰਮ ਤੋਂ ਬਾਅਦ ਬਿਹਾਰ ਅਜਿਹਾ ਕਰਨ ਵਾਲਾ ਚੌਥਾ ਸੂਬਾ ਬਣ ਗਿਆ ਹੈ। ਰਾਜ ‘ਚ ਦੇਸੀ ਤੇ ਵਿਦੇਸ਼ੀ ਸਮੇਤ ਹਰ ਤਰ੍ਹਾਂ ਦੀ ਸ਼ਰਾਬ ‘ਤੇ ਪਾਬੰਦੀ ਲਾਗੂ ਹੋਵੇਗੀ।