ਵਿਕਟੋਰੀਆ ਦੇ ਟੈਸਟਿੰਗ ਸੈਂਟਰਾਂ ਪ੍ਰਤੀ ਜਨਤਕ ਸੂਚਨਾਵਾਂ ਜਾਰੀ

(ਦ ਏਜ ਮੁਤਾਬਿਕ) ਵਿਕਟੋਰੀਆ ਵਿੱਚ ਕਰੋਨਾ ਕਾਰਨ ਘਰਾਂ ਵਿੱਚ ਰਹਿਣ ਦੇ ਹੁਕਮ ਅਗਲੇ 5 ਦਿਨਾਂ ਲਈ ਲਾਗੂ ਕਰ ਦਿੱਤੇ ਗਏ ਹਨ ਜਦੋਂ ਕਿ ਸਿਹਤ ਅਧਿਕਾਰੀ ਲੋਕਾਂ ਨੂੰ ਲਗਾਤਾਰ ਅਪੀਲ ਕਰ ਰਹੇ ਹਨ ਕਿ ਜੇਕਰ ਕਿਸੇ ਕਿਸਮ ਦੇ ਕਰੋਨਾ ਦੇ ਲੱਛਣ ਉਨ੍ਹਾਂ ਨੂੰ ਦਿਖਾਈ ਦਿੰਦੇ ਹਨ ਜਾਂ ਮਹਿਸੂਸ ਹੁੰਦੇ ਹਨ, ਤਾਂ ਉਹ ਇਸ ਦੀ ਸੂਚਨਾ ਨਜ਼ਦੀਕੀ ਸਿਹਤ ਅਧਿਕਾਰੀਆਂ ਨੂੰ ਫੌਰਨ ਦੇਣ ਅਤੇ ਆਪਣੇ ਕਰੋਨਾ ਟੈਸਟ, ਨਜ਼ਦੀਕੀ ਲੈਬਾਰਟਰੀਆਂ ਆਦਿ ਵਿੱਚੋਂ ਕਰਵਾਉਂਦੇ ਰਹਿਣ। ਮੈਲਬੋਰਨ ਵਿੱਚ ਵੀ ਵੈਸੇ ਕਰੋਨਾ ਟੈਸਟ ਕਰਵਾਉਣ ਵਾਲਿਆਂ ਦੀਆਂ ਲਾਈਨਾਂ ਵੀ ਟੈਸਟਿੰਗ ਸੈਂਟਰਾਂ ਅੱਗੇ ਲੱਗਣੀਆਂ ਜਾਰੀ ਹਨ ਅਤੇ ਇਸ ਵਾਸਤੇ ਸਿਹਤ ਅਧਿਕਾਰੀਆਂ ਨੇ ਜਨਤਕ ਤੌਰ ਤੇ ਅਪੀਲ ਕਰਦਿਆਂ -ਕਿਹੜੇ ਸੈਂਟਰਾਂ ਆਦਿ ਵਿੱਚ ਕਿੰਨੀ ਕੁ ਭੀੜ ਹੈ ਅਤੇ ਟੈਸਟਿੰਗ ਦੌਰਾਨ ਕਿੰਨਾ ਕੁ ਸਮਾਂ ਲੱਗਦਾ ਹੈ, ਇਸ ਦੀ ਜਾਣਕਾਰੀ ਲਈ ਇੱਕ ਸੂਚੀ ਜਾਰੀ ਕੀਤੀ ਹੈ ਤਾਂ ਜੋ ਲੋਕ ਨਜ਼ਦੀਕੀ ਟੈਸਟਿੰਗ ਸੈਂਟਰਾਂ ਉਪਰ ਜਾ ਕੇ ਆਪਣੇ ਕਰੋਨਾ ਟੈਸਟ ਆਦਿ ਕਰਵਾ ਸਕਣ। ਸੂਚੀ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:
ਲਿਲੀਡੇਲ (120 ਮਿੰਟ); ਮੋਨਾਸ਼ ਹੈਲਥ, ਕੈਸੇ ਫੀਲਡਜ਼ (ਕਰੇਨਬੋਰਨ) (60 ਮਿਨਟ); ਬਾਨੀਊਲੇ ਕਮਿਊਨਿਟੀ ਹੈਲਥ, ਗ੍ਰੀਨਜ਼ਬੋਰੋ (60 ਮਿਨਟ); ਫਰਨਟਰੀ ਗਲੀ (45 ਮਿਨਟ); ਵਿੰਧਮ ਸਿਟੀ ਕਾਂਸਲ ਸਿਵਿਕ ਸੈਂਟਰ (35 ਮਿਨਟ); ਹੇਡਲਬਰਗ ਰਿਪੈਟ੍ਰੀਏਸ਼ਨ ਹਸਪਤਾਲ (35 ਮਿਨਟ); ਮੈਲਬੋਰਨ ਸਪੋਰਟਸ ਅਤੇ ਐਕੁਏਟਿਕ ਸੈਂਟਰ (30 ਮਿਨਟ); ਸਪ੍ਰਿੰਗਰਜ਼ ਲਈਅਰ ਸੈਂਟਰ (30 ਮਿਨਟ); ਡੈਰੇਬਿਨ ਆਰਟਸ ਸੈਂਟਰ (30 ਮਿਨਟ);

Install Punjabi Akhbar App

Install
×