ਨਾਟਿਅਮ ਮੇਲੇ ਦੇ 7ਵੇਂ ਦਿਨ ਪੇਸ਼ ਹੋਇਆ ਨਾਟਕ ‘ਵਿਚ ਕਲਰ ਡੂ ਯੂ ਲਾਈਕ?’

ਨਾਟਕ ਰਾਹੀਂ ਮਰਦ-ਔਰਤ ਦੇ ਰਿਸ਼ਤਿਆਂ, ਵਿਆਹ ‘ਤੇ ਨੈਤਿਕ ਕਦਰਾਂ ਕੀਮਤਾਂ ਬਾਰੇ ਕੀਤੀ ਚਰਚਾ

ਬਠਿੰਡਾ – ਬਠਿੰਡਾ ਦੇ ਬਲਵੰਤ ਗਾਰਗੀ ਓਪਨ ਏਅਰ ਥੇਟਰ ਵਿੱਚ ਚੱਲ੍ਹ ਰਹੇ 15 ਦਿਨਾਂ ਨਾਟਿਅਮ ਮੇਲੇ ਦੇ 7ਵੇਂ ਦਿਨ ਪੰਜਾਬ ਦੇ ਨਾਮਵਰ ਨਾਟਕਕਾਰ ਪਾਲੀ ਭੁਪਿੰਦਰ ਦਾ ਲਿਖੇ ਨਾਟਕ ਦਾ ਹਿੰਦੀ ਰੂਪਾਂਤਰਣ ‘ਵਿਚ ਕਲਰ ਡੂ ਯੂ ਲਾਈਕ?’ ਕਰਨ ਗੁਲਜ਼ਾਰ ਦੀ ਨਿਰਦੇਸ਼ਨਾ ਵਿੱਚ ਚੰਡੀਗੜ੍ਹ ਤੋਂ ਆਈ ਯਾਤਰਾ ਥੇਟਰ ਦੀ ਟੀਮ ਵੱਲੋਂ੍ਹ ਪੇਸ਼ ਕੀਤਾ ਗਿਆ ਜਿਸ ਵਿੱਚ ਪਾਤਰਾਂ ਵੱਲੋਂ ਵਿਸ਼ੇਸ਼ ਤਰੀਕੇ ਨਾਲ ਆਪਸੀ ਗੱਲ੍ਹ ਬਾਤ ਕਰਦੇ ਹੋਏ ਭਾਵਨਾਵਾਂ ਅਤੇ ਸੰਵੇਦਨਾ ਨੂੰ ਦਰਸਾਇਆ ਗਿਆ। ਸੀਮਤ ਪਾਤਰਾਂ ਵਾਲੇ ਇਸ ਨਾਟਕ ਰਾਹੀਂ ਮਰਦ-ਔਰਤ ਦੇ ਰਿਸ਼ਤਿਆਂ, ਵਿਆਹ, ਨੈਤਿਕ ਕਦਰਾਂ ਕੀਮਤਾਂ ਅਤੇ ਸ਼ਰੀਰਕ ਖਿੱਚ ਜਿਹੇ ਗੰਭੀਰ ਮੁੱਦਿਆਂ ‘ਤੇ ਬੇਬਾਕੀ ਨਾਲ ਚਰਚਾ ਕੀਤੀ ਗਈ। ਨਾਟਕ ਮੇਲੇ ਦੇ 7ਵੇਂ ਦਿਨ ਪਹੁੰਚੇ ਖਾਸ ਮਹਿਮਾਨਾਂ ਵਿੱਚ ਬਠਿੰਡਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਆਲ ਇੰਡੀਆ ਰੇਡੀਓ ਤੋਂ ਸਟੇਸ਼ਨ ਹੈੱਡ ਰਾਜ਼ੀਵ ਅਰੋੜਾ, ਅਤੇ ਸਥਾਨਕ ਮੈਕਸ ਹਸਪਤਾਲ ਦੇ ਜਨਰਲ ਮੈਨੇਜਰ ਸੰਦੀਪ ਸਿੰਘ ਨੇ ਵਿਸ਼ੇਸ਼ ਹਾਜ਼ਰੀ ਲਵਾਈ ਅਤੇ ਨਾਟਕ ਮੇਲੇ ਰਾਹੀਂ ਫੈਲਾਈ ਜਾ ਰਹੀ ਚੇਤਨਾ ਲਈ ਨਾਟਿਅਮ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ।

Install Punjabi Akhbar App

Install
×