ਦੁਨੀਆਂ ਦਾ ਸਟਾਰ ਟੈਨਿਸ ਖਿਡਾਰੀ, ਨੋਵੈਕ ਜ਼ੋਕੋਵਿਕ, ਜਿਸ ਨੂੰ ਬੀਤੇ ਸਾਲ, ਕੋਵਿਡ-19 ਦਾ ਟੀਕਾ ਨਾਲ ਲੱਗਿਆ ਹੋਣ ਕਾਰਨ, ਆਸਟ੍ਰੇਲੀਆ ਵਿੱਚ ਆ ਕੇ ਹੈਰਾਸ ਹੋਣਾ ਪਿਆ ਸੀ ਅਤੇ ਬੇਰੰਗ ਵਾਪਿਸ ਵੀ ਜਾਣਾ ਪਿਆ ਸੀ, ਕੀ ਅਗਲੇ ਸਾਲ ਹੋਣ ਵਾਲੇ ਆਸਟ੍ਰੇਲੀਆਈ ਓਪਨ ਵਿੱਚ ਹਿੱਸਾ ਲੈ ਪਾਵੇਗਾ…? ਹੁਣ ਇਹ ਮਾਮਲਾ ਆਸਟ੍ਰੇਲੀਆਈ ਫੈਡਰਲ ਸਰਕਾਰ ਕੋਲ ਹੈ ਅਤੇ ਉਨ੍ਹਾਂ ਨੇ ਹੀ ਇਹ ਫੈਸਲਾ ਲੈਣਾ ਹੈ ਕਿ ਜ਼ੋਕੋਵਿਕ ਨੂੰ 3 ਸਾਲਾਂ ਲਈ ਪਾਬੰਧੀ ਹੇਠਾਂ ਰੱਖਿਆ ਜਾਵੇ ਅਤੇ ਜਾਂ ਫੇਰ ਸਾਲ 2023 ਵਿੱਚ ਹੋਣ ਵਾਲੇ ਆਸਟ੍ਰੇਲੀਆਈ ਓਪਨ ਵਿੱਚ ਖੇਡਣ ਵਾਸਤੇ ਵੀਜ਼ਾ ਦੇ ਦਿੱਤਾ ਜਾਵੇ।
ਵੈਸੇ ਟੈਨਿਸ ਆਸਟ੍ਰੇਲੀਆ ਜੱਥੇਬੰਦੀ ਦਾ ਮੰਨਣਾ ਹੈ ਕਿ ਅਜਿਹੇ ਖਿਡਾਰੀ ਦੇ ਖੇਡਣ ਨਾਲ ਪ੍ਰਤੀਯੋਗਿਤਾ ਹੋਰ ਵੀ ਦਿਲਚਸਪ ਹੁੰਦੀ ਹੈ ਅਤੇ ਦਰਸ਼ਕਾਂ ਨੂੰ ਇਸ ਦਾ ਪੂਰਨ ਮਨੋਰੰਜਨ ਕਰਨ ਦਾ ਮੌਕਾ ਮਿਲਦਾ ਹੈ ਇਸ ਵਾਸਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਕਤ ਖਿਡਾਰੀ ਉਪਰ ਹੁਣ ਕੋਈ ਬੈਨ ਨਾ ਲਗਾਇਆ ਜਾਵੇ ਅਤੇ ਅਗਲੇ ਸਾਲ ਦੀ ਪ੍ਰਤੀਯੋਗਿਤਾ ਵਾਸਤੇ ਉਸਨੂੰ ਇਜਾਜ਼ਤ ਦੇ ਦੇਣੀ ਚਾਹੀਦੀ ਹੈ।
ਵਿਕਟੌਰੀਆਈ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਸਾਫ਼ ਸਾਫ਼ ਕਿਹਾ ਹੈ ਕਿ ਇਹ ਮਾਮਲਾ ਫੈਡਰਲ ਸਰਕਾਰ ਦਾ ਹੈ ਅਤੇ ਉਹ ਜੋ ਵੀ ਤੈਅ ਕਰਨਗੇ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।