ਵੈਸਟਨ ਯੂਨੀਅਨ ਦੇ ਰੀਜ਼ਨਲ ਡਾਇਰੈਕਟਰ ਨੇ ਭਾਰਤ ਦੌਰੇ ਦੇ ਤਜ਼ਰਬੇ ਕੀਤੇ ਸਾਂਝੇ

NZ PIC 17 Oct-1lr
ਵੈਸਟਨ ਯੂਨੀਅਨ ਆਸਟਰੇਲੀਆ, ਨਿਊਜ਼ੀਲੈਂਡ ਅਤੇ ਪੈਸੇਫਿਕ ਆਈਲੈਂਡ ਦੇ ਰੀਜ਼ਨਲ ਡਾਇਰੈਕਟਰ ਸ੍ਰੀ ਟੈਸਕੋ ਅਲਸੀਵਸਕੀ ਅਤੇ ਫੀਕਸਕੋ ਪੈਸੇਫਿਕ ਕੰਪਨੀ ਦੇ ਨਾਰਦਰਨ ਸੇਲਜ਼ ਮੈਨੇਜਰ ਸ੍ਰੀ ਸੈਮ ਨੇ ਅੱਜ ਇਕ ਵਿਸ਼ੇਸ਼ ਰਾਤਰੀ ਭੋਜ ਦੇ ਵਿਚ ਪਿਛਲੇ ਦਿਨੀਂ ਕੀਤੇ ਗਏ ਭਾਰਤ ਦੌਰੇ ਦੇ ਤਜ਼ਰਬੇ ਸਾਂਝੇ ਕੀਤੇ। ਵਰਨਣਯੋਗ ਹੈ ਕਿ ਵੈਸਟਨ ਯੂਨੀਅਨ ਦੇ ਵੱਲੋਂ ਪਹਿਲੀ ਵਾਰ 12 ਅਕਤੂਬਰ ਤੋਂ 18 ਅਕਤੂਬਰ ਤੱਕ  ਇੰਡੀਆ ਦੇ ਪੰਜ ਵੱਡੇ ਸ਼ਹਿਰਾਂ ਚੰਡੀਗੜ੍ਹ, ਜੈਪੁਰ, ਆਗਰਾ, ਦਿੱਲੀ ਅਤੇ ਮੁਬੰਈ ਦੇ ਵਿਚ ਵੱਡੇ ਸਮਾਮਗ ਕਰਕੇ ਭਾਰਤ ਦੇ ਨਾਲ ਹੋਰ ਗੂੜੀ ਸਾਂਝ ਪਾਈ ਗਈ। ਨਿਊਜ਼ੀਲੈਂਡ ਦੇ ਵਿਚ ਨੰਬਰ ਇਕ ਹੋਣ ਦਾ ਖਿਤਾਬ ਜਿੱਤ ਚੁੱਕੇ ਪੰਜਾਬੀਆਂ ਦੇ ਸਟੋਰ ‘ਇੰਡੋ ਸਪਾਈਸ ਵਰਲਡ’ ਤੋਂ ਸ. ਗੁਰਿੰਦਰ ਸਿੰਘ ਅਟਵਾਲ ਇਸ ਵਿਦੇਸ਼ੀ ਡੈਲੀਗੇਟ ਦੇ ਵਿਚ ਵਿਸ਼ੇਸ਼ ਤੌਰ ‘ਤੇ ਇੰਡੀਆ ਨਾਲ ਗਏ ਸਨ। ਚੰਡੀਗੜ੍ਹ ਪੁੱਜਣ ਉਤੇ ਸਾਰੇ ਡੈਲੀਗੇਟਾਂ ਦਾ ਬਹੁਤ ਹੀ ਭਰਵਾਂ ਸਵਾਗਤ ਕੀਤਾ ਗਿਆ ਸੀ ਅਤੇ ਰਸਤੇ ਵਿਚ ਥਾਂ-ਥਾਂ ਵੈਲਕਮ ਦੇ ਪੋਸਟਰ ਲਗਾਏ ਗਏ ਸਨ।
ਰੀਜ਼ਨਲ ਡਾਇਰੈਕਟਰ ਨੇ ਜਿੱਥੇ ਭਾਰਤ ਦੇ ਲੋਕਾਂ ਦੇ ਨਾਲ ਵੈਸਟਨ ਯੂਨੀਅਨ ਦੀ ਭਾਈਵਾਲੀ ਤੇ ਗੂੜੀ ਹੋ ਰਹੀ ਸਾਂਝ ਦਾ ਜ਼ਿਕਰ ਕੀਤਾ ਉਥੇ ਕਿਹਾ ਕਿ ਭਾਰਤ ਇਕ ਵਿਸ਼ਾਲ ਦੇਸ਼ ਹੈ। ਖਾਸ ਕਰ ਉਥੇ ਦੀ ਆਵਾਜ਼ਾਈ ਤੋਂ ਉਹ ਕਾਫੀ ਪ੍ਰਭਾਵਿਤ ਵੀ ਹੋਏ ਅਤੇ ਡ੍ਰਾਈਵਿੰਗ ਨੂੰ ਖਤਰਨਾਕ ਆਖਦਿਆਂ ਕਿਹਾ ਕਿ ਸੜਕ ਉਤੇ ਬਹੁਤੇ ਲੋਕ ਆਵਾਜ਼ਾਈ ਨਿਯਮਾਂ ਦੀ ਉਲੰਘਣਾ ਕਰਦੇ ਜਾਪਦੇ ਹਨ। ਇਸਦੇ ਨਾਲ ਹੀ ਉਨ੍ਹਾਂ ਭਾਰਤੀ ਲੋਕਾਂ ਦੀ ਮੇਜ਼ਬਾਨੀ ਅਤੇ ਵਿਸ਼ਾਲ ਦੇਸ਼ ਦੀਆਂ ਬਹੁਤ ਸਾਰੀਆਂ ਯਾਦਾਂ ਨੂੰ ਸਾਂਝਾ ਕੀਤਾ। ਇਕੱਤਰ ਪਤਵੰਤੇ ਸੱਜਣਾਂ ਚੋਂ ਸ. ਦਲਜੀਤ ਸਿੰਘ ਹੋਰਾਂ ਦੋਵਾਂ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵੈਸਟਨ ਯੂਨੀਅਨ ਵੱਲੋਂ ਸਥਾਨਿਕ ਧਾਰਮਿਕ ਅਸਥਾਨਾਂ ਦੇ ਵਿਚ ਪਾਏ ਜਾਂਦੇ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਸ੍ਰੀ ਟੈਸਕੋ ਨੂੰ ਜਿੱਥੇ ਅਗਲੇ ਭਾਰਤ ਦੌਰੇ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਬਾਰੇ ਆਪਣੀ ਨਿੱਜੀ ਸਲਾਹ ਦਿੱਤੀ ਉਥੇ ਕਿਹਾ ਕਿ ਉਹ ਅਗਲੇ ਸਾਲ ਨਿਊਜ਼ੀਲੈਂਡ ਦੇ ਵਿਚ ਹੋਣ ਵਾਲੇ ‘ਸਿੱਖ ਚਿਲਡਰਨ ਡੇਅ’ ਦੇ ਵਿਚ ਵੀ ਸ਼ਮੂਲੀਅਤ ਕਰਨ। ਇਸ ਮੌਕੇ ਹੋਏ ਵਿਚਾਰ ਦੇ ਆਦਾਨ-ਪ੍ਰਦਾਨ ਦੇ ਵਿਚ ਸ੍ਰੀ ਨਵਤੇਜ ਰੰਧਾਵਾ, ਸ੍ਰੀ ਸੈਮ,  ਵਰਿੰਦਰ ਸਿੰਘ ਬਰੇਲੀ, ਗੁਰਿੰਦਰ ਸਿੰਘ ਅਟਵਾਲ ਹੋਰਾਂ ਵੀ  ਇਸ ਮੌਕੇ ਸ੍ਰੀ ਟੈਸਕੋ ਨੂੰ ਜੀ ਆਇਆਂ ਆਖਿਆ। ਨਿਊਜ਼ੀਲੈਂਡ ਪੰਜਾਬੀ ਮੀਡੀਆ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਕੁਝ ਮੈਂਬਰ ਸਾਹਿਬਾਨ ਅਤੇ ਹੋਰ ਦੋਸਤ ਮਿੱਤਰ ਇਸ ਮੌਕੇ ਦਿੱਤੇ ਗਏ ਰਾਤਰੀ ਭੋਜ ਉਤੇ ਹਾਜ਼ਿਰ ਸਨ।

Welcome to Punjabi Akhbar

Install Punjabi Akhbar
×