ਪੱਛਮੀ ਆਸਟੇ੍ਲੀਆ ਸਰਕਾਰ ਨੇ ਮਾਨਸਿਕ ਸਿਹਤ ਤੇ ਜਾਗਰੂਕਤਾ ਲਈ ਵੱਡੀ ਰਕਮ ਰੱਖੀ

image-04-05-16-08-57ਪੱਛਮੀ ਆਸਟੇ੍ਲੀਆ ਸਰਕਾਰ ਬਜਟ ਵਿੱਚ 865.5 ਮਿਲੀਅਨ ਡਾਲਰ ਰਕਮ ਮਾਨਸਿਕ ਸਿਹਤ ਦੇ ਇਲਾਜ ਅਤੇ ਸ਼ਰਾਬ ਤੇ ਨਸ਼ੇ ਦੇ ਸੇਵਨ ਨਾਲ ਮਾਨਸਿਕ ਸਿਹਤ ਦੇ ਵਿਗਾੜ ਪ੍ਰਤੀ ਜਾਗਰੂਕਤਾ ਪ੍ਰੋਗਰਾਮ ਲਈ ਰੱਖੀ ਗਈ ਹੈ। ਡਬਲਿਯੂਏ ਸੋਸਲ ਸਰਵਿਸਜ ਕੌਂਸਲ ਦੀ ਰਾਜ ਕਾਨਫਰੰਸ ਵਿੱਚ ਬੋਲਦਿਆਂ ਸੂਬਾ ਮੁਖੀ ਪ੍ਰੀਮੀਅਰ ਸਰ ਕਾਲਿਨ ਬਰਨਟ ਨੇ ਕਿਹਾ ਕਿ ਸੂਬਾ ਸਰਕਾਰ 14.7 ਮਿਲੀਅਨ ਡਾਲਰ ਅਗਲੇ ਵਿੱਤੀ ਸਾਲ ਲਈ ਸੋਸਲ ਕੌਂਸਲ ਨੂੰ ਦੇਵੇਗੀ। ਇਹ ਫੰਡ ਬੱਚਿਆ ਦਾ ਹਸਪਤਾਲ ਪਰਥ ਤੇ ਫਿਊਅਨਾ ਸਟੈਨਲੀ ਹਸਪਤਾਲ ਵਿੱਚ ਨਬਾਲਗ਼ ਨੌਜਵਾਨਾਂ ਲਈ ਹੋਰ ਬੈੱਡ ,ਦਵਾਈਆ ਤੇ ਸਟਾਫ਼ ਦੀਆ ਤਨਖਾਹਾਂ ਲਈ ਹੋਵੇਗਾ। ਮਾਨਸਿਕ ਸਿਹਤ ਤੇ ਬਾਲ ਸੁਰੱਖਿਆ ਮੰਤਰੀ ਐਂਡਰੇ ਮਿਸੇਲ ਨੇ ਕਿਹਾ ਕਿ 19.2 ਮਿਲੀਅਨ ਡਾਲਰ ਉੱਤਰੀ-ਪੱਛਮੀ ਡਰੱਗ ਤੇ ਸ਼ਰਾਬ ਸਹਿਯੋਗ ਪ੍ਰੋਗਰਾਮ ਖੇਤਰੀ ਰਾਇਲਟੀ ਫੰਡ ਤਿੰਨ ਸਾਲ ਲਈ ਵਚਨਬੱਧ ਹੈ। ਬਾਲ ਸੁਰੱਖਿਆ ਤੇ ਪਰਿਵਾਰ ਸਹਿਯੋਗ ਵਿਭਾਗ ਨੂੰ 640.2 ਮਿਲੀਅਨ ਡਾਲਰ ਰਾਖਵਾਂ ਹੈ। ਸਾਲ 2016-2017 ਵਿੱਚ ਅਪਾਹਜਤਾ ਸਰਵਿਸਜ ਕਮਿਸ਼ਨ ਨੂੰ ਫੈਡਰਲ ਬਜਟ ਮਿਲਣ ਵਾਲੀ ਰਾਸ਼ੀ ਸਮੇਤ 944.9 ਮਿਲੀਅਨ ਡਾਲਰ ਹੋ ਜਾਵੇਗਾ।

Install Punjabi Akhbar App

Install
×