ਮਾਰਕ ਮੈਕ ਗੋਵਨ ਨੂੰ ਹੋਇਆ ਕਰੋਨਾ, ਗਏ ਆਈਸੋਲੇਸ਼ਨ ਵਿੱਚ

ਬੀਤੇ ਕੱਲ੍ਹ, ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ -ਮਾਰਕ ਮੈਕ ਗੋਵਨ, ਘਰੇਲੂ ਸੰਪਰਕਾਂ ਦੇ ਚਲਦਿਆਂ ਕਰੋਨਾ ਪਾਜ਼ਿਟਿਵ ਹੋ ਗਏ ਹਨ ਅਤੇ ਇਸ ਤਰ੍ਹਾਂ ਆਸਟ੍ਰੇਲੀਆ ਵਿਚਲੇ ਨੇਤਾਵਾਂ ਵਿੱਚੋਂ ਇੱਕ ਹੋਰ ਹੁਣ ਆਈਸੋਲੇਸ਼ਨ ਵਿੱਚ ਚਲਾ ਗਿਆ ਹੈ। ਇਸਤੋਂ ਪਹਿਲਾਂ ਐਂਥਨੀ ਐਲਬਨੀਜ਼ ਵੀ ਕਰੋਨਾ ਪਾਜ਼ਿਟਿਵ ਹੋਏ ਹਨ ਅਤੇ ਉਹ ਵੀ ਆਈਸੋਲੇਸ਼ਨ ਵਿੱਚ ਹਨ।
ਸ੍ਰੀ ਮੈਕ ਗੋਵਨ ਨੇ ਆਪਣੇ ਇੱਕ ਛੋਟੇ ਜਿਹੇ ਸੰਦੇਸ਼ ਵਿੱਚ ਕਿਹਾ ਹੈ ਕਿ ਨਿਯਮ ਸਭ ਲਈ ਬਰਾਬਰ ਹਨ ਅਤੇ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦਿਆਂ ਹੀ ਉਹ ਵੀ ਆਈਸੋਲੇਸ਼ਨ ਵਿੱਚ ਜਾ ਰਹੇ ਹਨ ਅਤੇ ਅਗਲੇ ਵੀਰਵਾਰ ਤੱਕ, ਉਦੋਂ ਤੱਕ ਆਈਸੋਲੇਸ਼ਨ ਵਿੱਚ ਹੀ ਰਹਿਣਗੇ ਜਦੋਂ ਤੱਕ ਕਿ ਉਨ੍ਹਾਂ ਦੇ ਟੈਸਟ ਨਾਰਮਲ ਨਹੀਂ ਆ ਜਾਂਦੇ।

Install Punjabi Akhbar App

Install
×