ਪੱਛਮੀ ਅਸਟ੍ਰੇਲੀਆ ਦਾ ਐਲਾਨ -ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਨਾਲ ਬਾਰਡਰ ਖੁਲ੍ਹੱਣਗੇ 8 ਦਿਸੰਬਰ ਨੂੰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਮਾਰਕ ਮੈਕਗੋਵਨ ਨੇ ਇੱਕ ਐਲਾਨਨਾਮੇ ਵਿੱਚ ਦੱਸਿਆ ਹੈ ਕਿ ਆਉਣ ਵਾਲੀ 8 ਦਿਸੰਬਰ ਨੂੰ ਰਾਜ ਦੇ ਬਾਰਡਰ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਨਾਲ ਖੋਲ੍ਹ ਦਿੱਤੇ ਜਾਣਗੇ। ਯਾਤਰੀਆਂ ਅਤੇ ਕੰਮ ਕਾਜ ਵਾਲੇ ਆਉਣ ਜਾਉਣ ਵਾਲਿਆਂ ਨੂੰ ਹੁਣ ਕਿਸੇ ਕਿਸਮ ਦਾ 14 ਦਿਨਾਂ ਦਾ ਕੁਆਰਨਟੀਨ ਵੀ ਨਹੀਂ ਹੋਣਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਸਿਰਫ ਦੱਖਣੀ ਆਸਟ੍ਰੇਲੀਆ ਨਾਲ ਹੀ ਥੋੜ੍ਹੀ ਹੋਰ ਇੰਤਜ਼ਾਰ ਕਰਨੀ ਪੈ ਰਹੀ ਹੈ ਜੋ ਕਿ ਜਨਤਕ ਸਿਹਤ ਦੇ ਮੱਦੇਨਜ਼ਰ ਜ਼ਰੂਰੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਇਹ ਵੀ ਕਿਹਾ ਕਿ ਇਹ ਵੀ ਜ਼ਰੂਰੀ ਕੀਤਾ ਗਿਆ ਹੈ ਰਾਜ ਅੰਦਰ ਪ੍ਰਵੇਸ਼ ਕਰਨ ਵਾਲੇ ਆਗੰਤੁਕਾਂ ਦਾ ਮੈਡੀਕਲ ਚੈਕਅਪ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਹਾਲ ਦੀਆਂ ਯਾਤਰਾਵਾਂ ਬਾਰੇ ਜਾਣਕਾਰੀ ਦੇਣਾ ਵੀ ਜ਼ਰੂਰੀ ਹੈ ਅਤੇ ਲੋੜ ਪੈਣ ਤੇ ਉਨ੍ਹਾਂ ਦਾ ਕੋਵਿਡ-19 ਟੈਸਟ ਕੀਤਾ ਜਾ ਵੀ ਸਕਦਾ ਹੈ। ਜ਼ਿਕਰਯੋਗ ਹੈ ਕਿ ਪੱਛਮੀ ਆਸਟ੍ਰੇਲੀਆ ਨੇ ਵਿਕਟੋਰੀਆ ਵਾਸਤੇ 28 ਦਿਨਾਂ ਦਾ ਜ਼ੀਰੋ-ਜ਼ੀਰੋ ਦਾ ਟੀਚਾ ਮਿੱਥਿਆ ਹੋਇਆ ਸੀ ਅਤੇ ਵਿਕਟੋਰੀਆ ਅੰਦਰ ਇਹ ਟੀਚਾ ਪਹਿਲਾਂ ਤੋਂ ਹੀ ਪ੍ਰਾਪਤ ਕਰ ਲਿਆ ਗਿਆ ਹੈ। ਨਿਊ ਸਾਊਥ ਵੇਲਜ਼ ਵਿੱਚ ਵੀ ਹੁਣ 24 ਦਿਨਾਂ ਦਾ ਅਜਿਹਾ ਹੀ ਟਾਰਗੇਟ ਪਾਰ ਕਰ ਚੁਕਿਆ ਹੈ ਕਿ ਇੱਥੇ ਇਸ ਸਮੇਂ ਦੌਰਾਨ ਕੋਈ ਵੀ ਕਰੋਨਾ ਦਾ ਨਵਾਂ ਮਾਮਲਾ ਦਰਜ ਨਹੀਂ ਹੋਇਆ ਅਤੇ ਇਸ ਵਾਸਤੇ ਹੁਣ ਬਾਰਡਰ ਬੰਦ ਕਰਨ ਦਾ ਕੋਈ ਕੰਮ ਹੀ ਨਹੀਂ ਰਹਿ ਜਾਂਦਾ। ਇੱਕ ਅਹਿਮ ਜਾਣਕਾਰੀ ਮੁਤਾਬਿਕ ਉਨ੍ਹਾਂ (ਪ੍ਰੀਮੀਅਰ ਪੱਛਮੀ ਆਸਟ੍ਰੇਲੀਆ) ਇਹ ਵੀ ਕਿਹਾ ਹੈ ਕਿ ਨਲਰਬਾਰ ਦੇ ਆਲੇ-ਦੁਆਲੇ (ਈਸਟ ਕੋਸਟ) ਤੋਂ ਆਉਣ ਵਾਲੇ ਆਗੰਤੁਕਾਂ ਨੂੰ ਵੀ ਦੱਖਣੀ-ਆਸਟ੍ਰੇਲੀਆ ਤੋਂ ਹੀ ਮੰਨਿਆ ਜਾਵੇਗਾ।

Install Punjabi Akhbar App

Install
×