ਪੱਛਮੀ ਆਸਟ੍ਰੇਲੀਆ ਦੇ ਤਟ ਉਪਰ ਆਏ ਇੱਕ ਕਾਰਗੋ ਸ਼ਿਪ ਵਿੱਚ 10 ਕਰੂ ਮੈਂਬਰ ਕਰੋਨਾ ਪਾਜ਼ਿਟਿਵ

8 ਜੂਨ ਨੂੰ ਅਜਿਪਟ ਤੋਂ ਤੁਰਿਆ ਇੱਕ ਮਾਲਵਾਹਕ ਸਮੁੰਦਰੀ ਜਹਾਜ਼, ਇੰਡੋਨੋਸ਼ੀਆ ਹੁੰਦਾ ਹੋਇਆ, ਜਦੋਂ 19 ਜੁਲਾਈ ਨੂੰ ਪੱਛਮੀ ਆਸਟ੍ਰੇਲੀਆ ਦੇ ਫਰੀਮੈਂਟਲ ਤਟ ਤੇ ਲੱਗਾ ਤਾਂ ਸਿਹਤ ਅਧਿਕਾਰੀਆਂ ਵੱਲੋਂ ਇਸ ਜਹਾਜ਼ ਵਿੱਚ ਸਵਾਰ ਕਰੂ ਮੈਂਬਰਾਂ ਦੇ ਕਰੋਨਾ ਟੈਸਟ ਕੀਤਾ ਗਿਆ ਅਤੇ 14 ਵਿੱਚੋਂ 10 ਕਰੂ ਮੈਂਬਰ ਕਰੋਨਾ ਪਾਜ਼ਿਟਿਵ ਪਾਏ ਗਏ ਹਨ। ਇਨ੍ਹਾਂ 10 ਮੈਂਬਰਾਂ ਨੂੰ ਜਹਾਜ਼ ਉਪਰ ਹੀ ਕੈਬਿਨਾਂ ਅੰਦਰ ਆਈਸੋਲੇਟ ਕੀਤਾ ਗਿਆ ਹੈ ਬਾਕੀ ਦੇ ਚਾਰ ਨੂੰ ਹੋਟਲ ਕੁਆਰਨਟੀਨ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਤਟ ਨੂੰ ਛੱਡ ਕੇ ਜਾਣ ਦੀ ਵੀ ਤਾਕੀਦ ਕਰ ਦਿੱਤੀ ਗਈ ਹੈ।
ਸਿਹਤ ਅਧਿਕਾਰੀ ਹੁਣ ਇਸ ਪੜਤਾਲ ਵਿੱਚ ਰੁੱਝੇ ਹਨ ਕਿ ਇਨ੍ਹਾਂ ਕਰੂ ਮੈਂਬਰਾਂ ਦੇ ਸੰਪਰਕ ਵਿੱਚ ਕਿਹੜੇ ਅਤੇ ਕਿੰਨੇ ਲੋਕ ਆਏ।

Welcome to Punjabi Akhbar

Install Punjabi Akhbar
×
Enable Notifications    OK No thanks