-ਪੱਛਮੀ ਆਸਟ੍ਰੇਲੀਆ- ਕਰੋਨਾ ਦੇ ਨਵੇਂ 10,394 ਮਾਮਲੇ ਦਰਜ

ਬੀਤੇ 24 ਘੰਟਿਆਂ ਦੌਰਾਨ, ਪੱਛਮੀ ਆਸਟ੍ਰਲੀਆ ਵਿੱਚ ਕਰੋਨਾ ਦੇ ਨਵੇਂ 10,394 ਮਾਮਲੇ ਦਰਜ ਹੋਣ ਦੇ ਆਂਕੜੇ ਜਾਰੀ ਕੀਤੇ ਗਏ ਹਨ। ਇਨ੍ਹਾਂ ਆਂਕੜਿਆਂ ਵਿੱਚ ਰੈਪਿਡ ਐਂਟੀਜਨ ਟੈਸਟਾਂ ਦੇ 7,306 ਨਤੀਜੇ ਅਤੇ ਪੀ.ਸੀ.ਆਰ. ਟੈਸਟਾਂ ਦੇ 3,088 ਨਤੀਜੇ ਸ਼ਾਮਿਲ ਹਨ।
ਇਸ ਦੌਰਾਨ ਰਾਜ ਭਰ ਵਿੱਚ ਚਲੰਤ ਕਰੋਨਾ ਮਰੀਜ਼ਾਂ ਦੀ ਗਿਣਤੀ 58,640 ਹੈ। ਰਾਜ ਦੇ ਹਸਪਤਾਲਾਂ ਵਿੱਚ 279 ਕਰੋਨਾ ਮਰੀਜ਼ ਦਾਖਿਲ ਹਨ ਜਦੋਂ ਕਿ ਇਨ੍ਹਾਂ ਵਿੱਚੋਂ 6 ਮਰੀਜ਼ ਆਈ.ਸੀ.ਯੂ. ਵਿੱਚ ਵੀ ਹਨ।
16 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਵਿੱਚ ਕੋਵਿਡ-19 ਵੈਕਸੀਨ ਦੀਆਂ ਤਿੰਨ ਡੋਜ਼ਾਂ ਲੈਣ ਵਾਲਿਆਂ ਦੀ ਦਰ 80.3% ਹੈ ਅਤੇ 12 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਵਾਲਿਆਂ ਵਿੱਚ ਵੈਕਸੀਨ ਦੀਆਂ ਦੋ ਡੋਜ਼ਾਂ ਲੈਣ ਵਾਲਿਆਂ ਦੀ ਦਰ 95% ਤੋਂ ਜ਼ਿਆਦਾ ਹੈ ਅਤੇ ਇੱਕ ਡੋਜ਼ ਲੈਣ ਵਾਲਿਆਂ ਦੀ ਦਰ ਵੀ 95% ਤੋਂ ਜ਼ਿਆਦਾ ਹੀ ਹੈ।

Install Punjabi Akhbar App

Install
×