ਪੱਛਮੀ ਆਸਟੇ੍ਲੀਆ ਦੀ ਸੀਮਾ ਅੰਦਰ ਗੈਰਕਾਨੂੰਨੀ ਦਾਖਲੇ ਤੇ ਇੰਡੋਨੇਸੀਆਈ ਕਿਸ਼ਤੀ ਨੂੰ ਜ਼ਬਤ ਕੀਤਾ

image-04-04-16-08-25ਆਸਟੇ੍ਲੀਆ ਸੀਮਾ ਫੋਰਸ ਅਧਿਕਾਰੀਆਂ ਵੱਲੋਂ ਇੰਡੋਨੇਸੀਆਈ ਕਿਸ਼ਤੀ ਨੂੰ ਜ਼ਬਤ ਕੀਤਾ ਗਿਆ ਅਤੇ ਇਸਦੇ ਚਾਲਕ ਦਲ ਨੂੰ ਕਥਿਤ ਪੱਛਮੀ ਆਸਟੇ੍ਲੀਆ ਦੇ ਉੱਤਰੀ ਤਟ ਨੇੜੇ 100 ਕਿੱਲੋਮੀਟਰ ਬਾਰਡਰ ਸੀਮਾ ਦੇ ਅੰਦਰ ਗੈਰਕਾਨੂੰਨੀ ਦਾਖਲਾ ਕਰਨ ਕਰਕੇ ਹਿਰਾਸਤ ਵਿੱਚ ਲੈ ਲਿਆ । ਚਾਲਕ ਦਲ ਨੂੰ ਗਿ੍ਫਤਾਰ ਕਰਕੇ ਡਾਰਵਿਨ ਵਿਖੇ ਆਸਟੇ੍ਲੀਆ ਮੱਛੀ ਪਾਲਣ ਪ੍ਰਬੰਧਣ ਅਥਾਰਟੀ ਵੱਲੋਂ ਪੁੱਛ ਗਿੱਛ ਲਈ ਲਿਜਾਇਆ ਗਿਆ । ਸੀਮਾ ਫੋਰਸ ਵੱਲੋਂ ਪਿਛਲੇ ਇਕ ਹਫ਼ਤੇ ਦੌਰਾਨ ਜ਼ਬਤ ਕੀਤੀ ਤੀਜੀ ਕਿਸ਼ਤੀ ਹੈ, ਇਸ ਤੋਂ ਪਹਿਲਾ ਵੀਅਤਨਾਮ ਦੇ 28 ਮਛੇਰੇ 2 ਕਿਸ਼ਤੀਆਂ ਸਮੇਤ ਉੱਤਰੀ ਕੁਇਜਲੈਂਡ ਵਿੱਚ ਗੇ੍ਟ ਬੈਰੀਅਰ ਰੀਫ ਤਟ ਤੇ ਬਾਰਡਰ ਸੀਮਾ ਦੀ ਉਲੰਘਣਾ ਦੇ ਦੋਸ਼ ‘ਚ ਗਿ੍ਫਤਾਰ ਕੀਤੀ ਗਿਆ ।

ਸਮੁੰਦਰੀ ਸਰਹੱਦ ਫੋਰਸ ਅਧਿਕਾਰੀ ਐਡਮਰਿਲ ਪੀਟਰ ਲਵਰ ਨੇ ਕਿਹਾ ਅਜਿਹੇ ਮਾਮਲਿਆਂ ਦੀ ਗਿਣਤੀ ਪਿਛਲੇ ਦਹਾਕੇ ਵਿੱਚ ਸਾਲ 2005-2006 ਵਿੱਚ 367 ਸੀ, ਜਿਹੜੀ ਵਧੇਰੇ ਚੌਕਸੀ ਕਾਰਨ ਜੁਲਾਈ 2015 ਵਿੱਚ ਘਟਕੇ ਸਿਰਫ 13 ਰਹਿ ਗਈ ਹੈ । ਏਐਮਐਫਏ ਦੇ ਉਪਰੇਸ਼ਨ ਜਨਰਲ ਮੈਨੇਜਰ ਪੀਟਰ ਵੌਨਲਵਜ ਨੇ ਦੱਸਿਆ ਕਿ ਆਸਟੇ੍ਲੀਆ ਦੇ ਖੇਤਰੀ ਅਦਾਰੇ ਸੀਮਾ ਬਲਾਂ ਨਾਲ ਬਿਹਤਰ ਤਾਲਮੇਲ ਰਾਹੀਂ ਦੇਸ਼ ਦੇ ਸਮੁੰਦਰੀ ਸਰੋਤ ਦੀ ਰਾਖੀ ਕਰ ਰਹੇ ਹਨ ।

Install Punjabi Akhbar App

Install
×