ਪਛਮੀ ਆਸਟੇ੍ਲੀਆ ਦਾ ਨੌਜਵਾਨ ਇਸਲਾਮਿਕ ਅੱਤਵਾਦੀ ਗਤੀਵਿਧੀਆਂ ਕਾਰਨ ਹਿਰਾਸਤ ‘ਚ

image-11-05-16-07-15

ਪੰਜ ਆਸਟੇ੍ਲੀਆਈ ਨੌਜਵਾਨ ਨੂੰ ਜਿਹਨਾਂ ਦੀ ਉਮਰ 21 ਤੋਂ 33 ਸਾਲ ਦਰਮਿਆਨ ਹੈ, ਆਸਟੇ੍ਲੀਆ ਫੈਡਰਲ ਪੁਲਿਸ ਵੱਲੋਂ ਕਿਊਜਲੈਡ ਦੇ ਕੇਨਜ ‘ਚ ਹਿਰਾਸਤ ਵਿੱਚ ਲਿਆ, ਜਿਹੜੇ ਕਿਸ਼ਤੀ ਰਾਹੀਂ ਆਸਟੇ੍ਲੀਆ ਤੋਂ ਇੰਡੋਨੇਸੀਆ ਦੇ ਰਸਤੇ ਇਸਲਾਮਿਕ ਸਟੇਟ ਸੀਰੀਆ ਵਿੱਚ ਜਾਣ ਦੀ ਕੋਸ਼ਿਸ਼ ਵਿੱਚ ਸਨ। ਇਹਨਾਂ ਵਿੱਚ ਪਰਥ ਦਾ ਨੌਜਵਾਨ ਵੀ ਸਾਮਿਲ ਹੈ, ਜਿਹੜਾ ਅੱਤਵਾਦ ਦੇ ਦੋਸ਼ਾਂ ਅਧੀਨ ਸਾਊਦੀ ਅਰਬ ਵਿੱਚ ਕੈਦ ਕੀਤਾ ਗਿਆ ਸੀ। ਇਹਨਾ ਨੌਜਵਾਨਾਂ ਦੇ ਪਾਸਪੋਰਟ ਆਸਟੇ੍ਲੀਆ ਸਰਕਾਰ ਵੱਲੋਂ ਪਹਿਲਾ ਹੀ ਰੱਦ ਹੋ ਚੁੱਕੇ ਹਨ, ਜਿਸ ਕਰਕੇ ਇਹਨਾਂ ਨੇ ਕਿਸ਼ਤੀ ਜ਼ਰੀਏ ਆਸਟੇ੍ਲੀਆ ਤੋਂ ਬਾਹਰ ਦਾ ਰਸਤਾ ਲੱਭਿਆ। ਇਹਨਾ ‘ਚ ਸੇਡਨ ਥੋਰਨੇ ਕੱਟੜ ਇਸਲਾਮੀ ਜਹਾਦੀ ਜੁਨੈਦ ਥੋਰਨੇ ਦਾ ਭਰਾ ਵੀ ਸਾਮਿਲ ਹੈ। ਸੈਨੇਟਰ ਜਾਰਜ ਬਰਾਡਿਜ ਵੱਲੋ ਇਸ ਗਿ੍ਫਤਾਰੀ ਦੀ ਪੁਸ਼ਟੀ ਕੀਤੀ ਗਈ। ਅਜੇ ਤੱਕ ਇਹਨਾਂ  ਖ਼ਿਲਾਫ਼ ਕੋਈ ਦੋਸ਼ ਚਾਰਜ ਨਹੀਂ ਕੀਤਾ ਗਿਆ, ਪਰ ਅੱਠ ਖੋਜ ਵਾਰੰਟ ਗ੍ਰਿਫ਼ਤਾਰੀ ਲਈ ਜਾਰੀ ਹੋ ਚੁੱਕੇ ਸਨ , ਜ਼ਿਹਨਾਂ ਦੇ ਅਧਾਰ ਤੇ ਬੁੱਧਵਾਰ ਨੂੰ ਮੈਲਬੋਰਨ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।