ਪੱਛਮੀ ਆਸਟੇ੍ਲੀਆ ਦਾ ਆਲੂ ਉਦਯੋਗ ਆਰਥਿਕ ਮੰਦਵਾੜੇ ਦਾ ਸ਼ਿਕਾਰ 

image-31-05-16-08-15

ਪੱਛਮੀ ਆਸਟੇ੍ਲੀਆ ਵਿੱਚ ਸਲਾਨਾ ਆਲੂ ਉਤਪਾਦਨ 27 ਮਿਲੀਅਨ ਡਾਲਰ ਦੇ ਕਰੀਬ ਹੈ। ਆਲੂ ਉਦਯੋਗ ਵਿੱਚ ਵੱਡਾ ਹਿੱਸਾ 68 ਸਥਾਨਿਕ ਆਲੂ ਉਗਾਉਣ ਵਾਲੇ ਪਰਿਵਾਰਾਂ ਦਾ ਹੈ, ਜਿਹੜੇ ਪੀੜੀ ਦਰ ਪੀੜੀ ਇਸ ਧੰਦੇ ਨਾਲ ਜੁੜੇ ਹੋਏ ਹਨ। ਮੈਨਜੀਮੱਪ ਦਾ ਇਲਾਕਾ ਕੁਲ ਉਤਪਾਦਨ ਦਾ ਅੱਧੇ ਤੋਂ ਵੱਧ ਕਰੀਬ 20,500 ਟਨ ਸਲਾਨਾ ਪੈਦਾ ਕਰਦਾ ਹੈ। 

ਆਲੂ ਉਤਪਾਦਕ ਹੈਮਫਰੀ ਨੇ ਸਥਾਨਿਕ ਭਾਈਚਾਰੇ ਨੂੰ ਅਪੀਲ ਕੀਤੀ ਕਿ ਸਥਾਨਿਕ ਪੱਧਰ ਤੇ ਵੱਧ ਤੋਂ ਵੱਧ ਲੋਕਲ ਖਰੀਦਦਾਰੀ ਹੀ ਸਥਾਨਕ ਆਲੂ ਉਦਯੋਗ ਨੂੰ ਸਹਿਯੋਗ ਹੈ। ਅਸੀਂ ਸਪਲਾਈ ਰਾਹੀ ਘਰੇਲੂ ਛੋਟੇ ਕਾਰੋਬਾਰਾਂ ਨੂੰ ਸਹਿਯੋਗ ਕਰਦੇ ਹਾਂ , ਜਿਨਾਂ ਵਿੱਚ ਪਟਰੋਲ ਸਟੇਸ਼ਨ, ਆਈਜੀਏ, ਵੂਲਵਰਥ, ਕੋਲਜ, ਐਲਡੀ , ਦਿਹਾਤੀ ਦੁਕਾਨਾਂ, ਸਕੂਲ, ਖੇਡ ਕਲੱਬਾਂ ਅਤੇ ਲੇਬਰ ਕੰਪਨੀਆਂ ਆਦਿ ਹਨ। 
ਮੁੱਖ ਵਪਾਰੀ ਬੰਬ ਪੈਸਟੋ ਅਨੁਸਾਰ ਉਤਪਾਦਕਾਂ ਲਈ ਸਮਾਂ ਬਹੁਤ ਮੰਦੀ ਵਾਲਾ ਚਲ ਰਿਹਾ ਹੈ। ਖ਼ਾਸ ਕਰਕੇ ਸਮਿਥ ਸਕੈਨ ਫੂਡ ਕੰਪਨੀ ਘਾਟੇ ਕਾਰਨ ਇਸ ਸਾਲ ਬੰਦ ਹੋ ਜਾਵੇਗੀ, ਜਿਹੜੀ ਜਿਹੜੀ ਸਲਾਨਾ 5 ਮਿਲੀਅਨ ਡਾਲਰ ਦਾ 12000 ਟਨ ਆਲੂ ਤੋਂ ਖਾਣ ਵਾਲੇ ਪਦਾਰਥ ਤਿਆਰ ਕਰਦੀ ਹੈ। ਆਲੂ ਉਦਯੋਗ ਦੇ ਘਾਟਾ ਦਾ ਮੁੱਖ ਕਾਰਨ ਸਰਕਾਰ ਵੱਲੋਂ ਸਹੀ ਮੰਡੀਕਰਨ ਨੀਤੀ ਨਾਂ ਹੋਣਾ,  ਜਿਸ ਕਾਰਨ ਉਤਪਾਦਕ ਨੂੰ ਮਾਲ ਮਜਬੂਰੀ ਵੱਸ ਖੁੱਲੀ ਮੰਡੀ ਵਿੱਚ ਵੇਚਣਾ ਪੈਦਾ ਹੈ।

Install Punjabi Akhbar App

Install
×