ਪੱਛਮੀ ਆਸਟੇ੍ਲੀਆ ਦੀ ਈਡਥ ਕੋਵਾਨ ਯੂਨੀਵਰਸਿਟੀ ਕੈਂਪਸ ਅੱਗ ਦੀ ਲਪੇਟ ਵਿੱਚ ਆਇਆ

 image-14-03-16-08-22

ਅੱਜ ਬਾਅਦ ਦੁਪਹਿਰ ਜੂਡਲੱਪ ਸ਼ਹਿਰ ਵਿੱਚ ਸਥਿਤ ਈਡਥ ਕੋਵਾਨ ਯੂਨੀਵਰਸਿਟੀ ਕੈਂਪਸ ਨੇੜੇ ਜੰਗਲ਼ ਵਿੱਚ ਭੜਕੀ ਬੇਕਾਬੂ ਅੱਗ ਦੀ ਲਪੇਟ ਵਿੱਚ ਆ ਗਿਆ । ਜਿਸ ਕਾਰਨ ਸੈਂਕੜੇ ਸਟਾਫ਼ ਤੇ ਵਿਦਿਆਰਥੀਆ ਨੂੰ ਕੈਂਪਸ ਤੋਂ ਬਾਹਰ ਕੀਤਾ ਗਿਆ ਹੈ । ਵਿਦਿਆਰਥੀ ਰਿਹਾਇਸੀ ਇਮਾਰਤ ਅੱਗ ਕਾਰਨ ਕੁਝ ਨੁਕਸਾਨੀ ਗਈ ਹੈ । ਅੱਗ ਤੇ ਸੰਕਟ-ਕਾਲੀਨ ਸਰਵਿਸਜ ਵਿਭਾਗ ਨੇ ਚੇਤਾਵਨੀ ਜਾਰੀ ਕਰਦੇ ਹੋਏ ਕੈਂਪਸ ਤੇ ਨੇੜਲੇ ਰਿਹਾਇਸੀ ਇਲਾਕੇ ਲਈ ਹਾਈ ਅਲਰਟ ਜਾਰੀ ਕੀਤਾ ਹੈ ਅਤੇ ਲੇਕਸਾਇਡ ਡਰਾਇਵ , ਡੇਕਨ ਗੇਟ, ਗਰਾਸਬਰਡ ਐਵਨਿਊ ਤੇ ਹਿਡਮਾਰਸ ਵੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ । ਵਿਭਾਗ ਵੱਲੋਂ ਅੱਗ ਤੇ ਕਾਬੂ ਪਾਉਣ ਲਈ ਗੱਡੀਆਂ ਤੇ ਹਵਾਈ ਜਹਾਜ਼ ਦੀ ਵਰਤੋਂ ਕੀਤੀ ਜਾ ਰਹੀ ਹੈ । ਅੱਗ ਯੂਨੀਵਰਸਿਟੀ ਦੇ ਪੂਰਬ ਦਿਸ਼ਾ ਵੱਲ ਰਿਹਾਇਸੀ ਕੰਪਲੈਕਸ ਵਾਲੇ ਪਾਸੇ ਹੈ । ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ  ਕਿ ਅਗਲੇ ਹੁਕਮਾਂ ਤੱਕ ਕੈਂਪਸ  ਬੰਦ ਕਰ ਦਿੱਤਾ ਗਿਆ ਹੈ। ਡੀਐਫਈਐਸ ਨੇ ਮੀਡੀਆ ਨੂੰ ਦੱਸਿਆ ਕਿ ਗਰਮ ਮੌਸਮ ਤੇ ਅੱਗ ਦੀ ਤਪਸ਼ ਕਾਰਨ ਅੱਗ ਬਝਾਊ ਅਮਲੇ ਦੇ 6 ਕਰਮਚਾਰੀ ਪਰਵਾਵਿਤ ਹੋਏ ਹਨ , ਜ਼ਿਹਨਾਂ ਨੂੰ ਮੁਢਲੀ ਸਹਾਇਤਾ ਦਿੱਤੀ ਹੈ । ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ।

Install Punjabi Akhbar App

Install
×