ਆਪਣੇ ਪੁੱਤਰ-ਨੂੰਹ ਨੂੰ ਮਿਲਣ ਆਏ ਸ. ਕੁਲਵਿੰਦਰ ਸਿੰਘ (48) ਦੀ ਦਿਲ ਦਾ ਦੌਰਾ ਪੈਣ ਨਾਲ ਅਚਨਚੇਤ ਮੌਤ

-ਪਿੰਡ ਘਰਖਣਾ (ਸਮਰਾਲਾ) ਤੋਂ ਸਤੰਬਰ ਮਹੀਨੇ ਆਏ ਸਨ ਇਥੇ

NZ PIC 24 Nov-1

ਔਕਲੈਂਡ 24 ਨਵੰਬਰ -ਨਿਊਜ਼ੀਲੈਂਡ ਭਾਰਤੀ ਭਾਈਚਾਰੇ ਲਈ ਸ਼ੋਕਮਈ ਸੂਚਨਾ ਹੈ ਕਿ ਇਥੇ ਆਪਣੇ ਪੁੱਤਰ ਸੰਦੀਪ ਸਿੰਘ ਮਾਨ ਅਤੇ ਨੂੰਹ ਮੰਦੀਪ ਕੌਰ ਨੂੰ ਮਿਲਣ ਆਏ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ. ਕੁਲਵਿੰਦਰ ਸਿਘ (48) ਅਚਨਚੇਤ 17 ਨਵੰਬਰ ਨੂੰ ਪਏ ਦਿਲ ਦੇ ਦੌਰੇ ਤੋਂ ਬਾਅਦ ਬੀਤੀ ਰਾਤ 10.30 ਵਜੇ ਮਿਡਲਮੋਰ ਹਸਪਤਾਲ ‘ਚ ਇਸ ਦੁਨੀਆ ਤੋਂ ਰੁਖਸਤ ਹੋ ਗਏ। ਉਹ ਆਪਣੀ ਧਰਮ ਪਤਨੀ ਸ੍ਰੀਮਤੀ ਬਲਜੀਤ ਕੌਰ ਦੇ ਨਾਲ ਇਥੇ ਆਪਣੇ ਹੋਣ ਵਾਲੇ ਪੋਤਰੇ ਨੂੰ ਵੇਖਣ ਆਏ ਸਨ।  ਪਿਛਲੇ ਮੰਗਲਵਾਰ ਹੀ ਉਨ੍ਹਾਂ ਦੇ ਘਰ ਪੋਤਰੇ ਨੇ ਜਨਮ ਲਿਆ ਸੀ ਪਰ ਹਸਪਤਾਲ ਦਾਖਲ ਹੋਣ ਕਰਕੇ ਉਹ ਉਸਨੂੰ ਬਿਨਾਂ ਵੇਖੇ ਹੀ ਇਸ ਜਹਾਨ ਤੋਂ ਤੁਰ ਗਏ। ਪਰਿਵਾਰ ਦੇ ਵਿਚ ਖੁਸ਼ੀਆਂ ਦਾ ਮਾਹੌਲ ਬਣਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ। ਇਨ੍ਹਾਂ ਦੀ ਇਕ ਛੋਟੀ ਬੇਟੀ ਇੰਡੀਆ ਹੈ ਜਦ ਕਿ ਪੁੱਤਰ ਇਥੇ ਰਹਿ ਰਿਹਾ ਸੀ। ਇਹ ਪਰਿਵਾਰ ਪਿੰਡ ਖੇਤੀਬਾੜੀ ਦਾ ਕੰਮ ਕਰਦਾ ਸੀ। ਪਰਿਵਾਰ ਨੇ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਇੰਡੀਆ ਭੇਜਣ ਦਾ ਫੈਸਲਾ ਕੀਤਾ ਹੈ, ਜਿਸ ਕਰਕੇ ਕਮਿਊਨਿਟੀ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਪਰਿਵਾਰ ਨਾਲ ਸੰਪਰਕ ਕਰਨ ਲਈ ਫੋਨ ਨੰਬਰ 021 023 71009 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks