ਪੰਜਾਬੀ ਭਾਈਚਾਰੇ ਦਾ ਮਾਣ -ਬੀਸੀ ਦੇ ਦੋ ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਬਣੀ ਪੰਜਾਬਣ ਵੈਂਡੀ ਮੇਹਟ

ਸਰੀ -ਆਰ.ਸੀ.ਐਮ.ਪੀ. ਦੀ ਸੀਨੀਅਰ ਅਫਸਰ ਵੈਂਡੀ ਮੇਹਟ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਦੋ ਸ਼ਹਿਰਾਂ (ਮੈਪਲ ਰਿੱਜ ਤੇ ਪਿੱਟਮਿੱਡੋ) ਦੀ ਪੁਲਿਸ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ। ਪੰਜਾਬੀ ਭਾਈਚਾਰੇ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਆਰ.ਸੀ.ਐਮ.ਪੀ. ਵਲੋਂ ਕਿਸੇ ਪੰਜਾਬਣ ਪੁਲਿਸ ਅਫਸਰ ਨੂੰ ਦੋ ਸ਼ਹਿਰਾਂ ਦੀ ਕਮਾਨ ਸੰਭਾਲੀ ਗਈ ਹੈ।

ਵਰਨਣਯੋਗ ਹੈ ਕਿ ਵੈਨਕੂਵਰ ਦੀ ਜੰਮਪਲ ਸੁਪਰਡੈਂਟ ਵੈਂਡੀ ਮੇਹਟ ਯੂਨੀਵਰਸਿਟੀ ਚੋਂ ਉੱਚ ਵਿੱਦਿਆ ਹਾਸਲ ਕਰਨ ਤੋਂ ਬਾਅਦ ਕਰੀਬ 21 ਸਾਲ ਪਹਿਲਾਂ ਆਰ.ਸੀ.ਐਮ.ਪੀ. ਵਿਚ ਬਤੌਰ ਕਾਂਸਟੇਬਲ ਭਰਤੀ ਹੋਈ ਸੀ, ਫਿਰ ਤਰੱਕੀ ਕਰ ਕੇ ਸਾਰਜੈਂਟ, ਫਿਰ ਇੰਸਪੈਕਟਰ ਤੇ ਸੁਪਰਡੈਂਟ ਦੇ ਅਹੁਦੇ ਤੇ ਬਿਰਾਜਮਾਨ ਹੋਈ। ਵੈਂਡੀ ਮੇਹਟ ਕੈਨੇਡਾ ਦੀ ਇੰਟਾਗਰੇਟਿਡ ਨੈਸ਼ਨਲ ਸਕਿਉਰਿਟੀ ਇਨਫੋਰਸਮੈਂਟ ਟੀਮ, ਫੈੱਡਰਲ ਸੀਰੀਅਸ ਤੇ ਆਰਗੇਨਾਈਜ਼ਡ ਕਰਾਇਮ ਯੂਨਿਟ ਸਮੇਤ ਕਈ ਪੁਲਿਸ ਏਜੰਸੀਆਂ ਵਿਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਚੁੱਕੀ ਹੈ।

(ਹਰਦਮ ਮਾਨ) +1 604 308 6663
 maanbabushahi@gmail.com

Install Punjabi Akhbar App

Install
×