ਵਲਿੰਗਟਨ ਗੁਰਦੁਆਰਾ ਸਾਹਿਬ ਦੀ ਦੂਸਰੀ ਸਾਲਗਿਰਾ ਮੌਕੇ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ

  • ਸੱਚਖੰਡ ਨੂੰ ‘ਫਾਇਰ ਪਰੂਫ’ ਬਨਾਉਣ ਦੀ ਹੈ ਯੋਜਨਾ

NZ PIC 30 Sep-2

ਆਕਲੈਂਡ 30 ਸਤੰਬਰ  -ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ 2 ਸਾਲ ਪਹਿਲਾਂ ਨਵੀਂ ਅਤੇ ਖੁੱਲ੍ਹੀ-ਡੁੱਲ੍ਹੀ ਥਾਂ ਉਤੇ ਸਥਾਪਿਤ ਕੀਤਾ ਗਿਆ ਗੁਰਦੁਆਰਾ ਸਾਹਿਬ ਸਫਲਤਾ ਪੂਰਵਕ ਦੋ ਸਾਲ ਦਾ ਸਫਰ ਤੈਅ ਕਰ ਚੁੱਕਾ ਹੈ। ਦੂਜੀ ਸਾਲਗਿਰਾ ਮੌਕੇ ਅੱਜ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੰਗਤ ਵੀ ਭਰਵੀਂ ਗਿਣਤੀ ਦੇ ਵਿਚ ਪੁੱਜੀ। ਮੈਨੇਜਮੈਂਟ ਜਿੱਥੇ ਮੌਜੂਦਾ ਪ੍ਰਾਜੈਕਟ ਨੂੰ ਸੰਗਤ ਦੇ ਸਹਿਯੋਗ ਨਾਲ ਸਿਰੇ ਚੜ੍ਹਾ ਚੁੱਕੀ ਹੈ ਉਥੇ ਅਗਲਾ ਪ੍ਰਾਜੈਕਟ ਸੱਚਖੰਡ ਸਾਹਿਬ ਵਾਲੇ ਕਮਰੇ ਨੂੰ ‘ਫਾਇਰ ਪਰੂਫ’ ਕਰਨ ਦਾ ਹੈ। ਇਸ ਉਤੇ ਲਗਪਗ ਸਵਾ ਲੱਖ ਡਾਲਰ ਖਰਚਾ ਆਉਣ ਦੀ ਸੰਭਾਵਨਾ ਹੈ। ਕਿਸੇ ਪ੍ਰਕਾਰ ਦੀ ਅਣਸੁਖਾਵੀਂ ਘਟਨਾ ਵੇਲੇ ਇਥੇ ਸੁਸ਼ੋਭਿਤ ਗੁਰੂ ਮਹਾਰਾਜ ਦੇ ਸਰੂਪ ਸੁਰੱਖਿਅਤ ਰਹਿਣਗੇ। ਇਸ ਪ੍ਰਾਜੈਕਟ ਵਾਸਤੇ ਸੰਗਤ ਕੋਲੋਂ ਸਹਿਯੋਗ ਦੀ ਵੀ ਅਪੀਲ ਕੀਤੀ ਗਈ ਹੈ।

Welcome to Punjabi Akhbar

Install Punjabi Akhbar
×