ਸਮਾਜਿਕ ਸੇਵਾਵਾਂ ਦੇ ਮੰਤਰੀ ਅਮਾਂਡਾ ਰਿਸ਼ਵਰਥ ਨੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਹੈ ਕਿ ਫੈਡਰਲ ਸਰਕਾਰ ਨੇ, ਮਹਿੰਗਾਈ ਦੀ ਮਾਰ ਝੇਲ ਰਹੇ ਲੋਕਾਂ ਵਾਸਤੇ ਇੱਕ ਮਦਦ ਦਾ ਐਲਾਨ ਕੀਤਾ ਹੈ ਜਿਸ ਨਾਲ 4.7 ਮਿਲੀਅਨ ਆਸਟ੍ਰੇਲੀਆਈਆਂ ਨੂੰ ਸਿੱਧੇ ਤੌਰ ਤੇ ਲਾਭ ਪ੍ਰਾਪਤ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਤਹਿਤ ਬੁਢਾਪਾ ਪੈਨਸ਼ਨਾਂ, ਡਿਸਅਬਿਲਟੀ ਮਦਦ ਪੈਨਸ਼ਨ ਅਤੇ ਕੇਅਰਰ ਪੇਅਮੈਂਟਾਂ ਆਦਿ ਵਿੱਚ ਹਰ ਪੰਦਰਵਾੜ੍ਹੇ ਵਾਸਤੇ 38.90 (ਸਿੰਗਲ ਵਾਸਤੇ) ਅਤੇ 58.80 (ਡਲਬਜ਼ ਵਾਸਤੇ) ਡਾਲਰਾਂ ਦਾ ਵਾਧਾ ਕੀਤਾ ਜਾ ਰਿਹਾ ਹੈ ਅਤੇ ਇਹ ਸਕੀਮ ਇਸੇ ਮਹੀਨੇ ਦੀ 20 ਤਾਰੀਖ ਤੋਂ ਲਾਗੂ ਹੋਣ ਜਾ ਰਹੀ ਹੈ। ਇਸ ਨਾਲ ਸਿੰਗਲਜ਼ ਵਾਲੀ ਪੈਨਸ਼ਨ ਹੁਣ (ਪੰਦਰਵਾੜ੍ਹੇ ਲਈ) 1026.50 ਡਾਲਰ ਅਤੇ ਡਬਲਜ਼ ਵਾਸਤੇ 1547.60 ਡਾਲਰ ਹੋ ਜਾਵੇਗੀ।
ਜਾਬਸੀਕਰ, ਪੇਰੈਂਟਿੰਗ ਪੇਅਮੈਂਟ, ਐਬਸਟਡੀ ਅਤੇ ਰੈਂਟ ਅਸਿਸਟੈਂਸ ਆਦਿ ਵਾਸਤੇ ਜਿਹੜੇ ਸਿੰਗਲ ਹਨ ਅਤੇ ਉਨ੍ਹਾਂ ਦੇ ਕੋਈ ਬੱਚਾ ਆਦਿ ਵੀ ਨਹੀਂ ਹੈ ਤਾਂ ਉਨ੍ਹਾਂ ਵਾਸਤੇ ਇਹ ਇਜ਼ਾਫ਼ਾ 25.70 ਡਾਲਰਾਂ ਦਾ ਹੋਵੇਗਾ ਅਤੇ ਇਸ ਨਾਲ ਹਰ ਪੰਦਰਵਾੜ੍ਹੇ ਦੀ ਇਹ ਪੈਨਸ਼ਨ ਦੀ ਰਕਮ 677.20 ਡਾਲਰ ਹੋ ਜਾਵੇਗੀ ਅਤੇ ਡਬਲਜ਼ ਵਾਸਤੇ ਇਹ ਇਜ਼ਾਫ਼ਾ 35.20 ਡਾਲਰ ਦਾ ਹੈ ਅਤੇ ਇਨ੍ਹਾਂ ਦੀ ਪੈਨਸ਼ਨ ਦੀ ਰਕਮ 927.40 ਡਾਲਰ ਹੋ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਮਹਿੰਗਾਈ ਦੀ ਮਾਰ ਝੇਲ ਰਹੇ ਆਸਟ੍ਰੇਲੀਆਈਆਂ ਨੂੰ ਕੁੱਝ ਰਾਹਤ ਮਿਲੇਗੀ ਅਤੇ ਉਨ੍ਹਾਂ ਦੀ ਕੋਸਟ ਆਫ਼ ਲਿਵਿੰਗ ਵਿੱਚ ਕਾਫੀ ਅੰਤਰ ਆਵੇਗਾ।