ਕੈਨੇਡਾ ਦੇ ਲੋਕ ਗਾਇਕ ਹਰਪ੍ਰੀਤ ਰੰਧਾਵਾ ਦੇ ਇਕ ਆਏ ਧਾਰਮਿਕ ਸ਼ਬਦ ਬਾਬਾ ਨਾਨਕ ਜੀ ਨੂੰ ਮਿਲਿਆਂ ਭਰਵਾ ਹੁੰਗਾਰਾ

ਨਿਊਯਾਰਕ, 7 ਨਵੰਬਰ – ਕੈਨੇਡਾ ਦੇ ਨਾਮਵਰ ਗਾਇਕ ਹਰਪ੍ਰੀਤ ਰੰਧਾਵਾ ਵੱਲੋਂ ਗਾਏ ਗਏ ਬਾਬਾ ਨਾਨਕ ਜੀ  ਦੇ ਟਾਈਟਲ ਹੇਠ ਇਕ ਧਾਰਮਿਕ ਸ਼ਬਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਇਕ ਧਾਰਮਿਕ ਸ਼ਬਦ ਬੀਤੇੰ ਦਿਨੀਂ  ਰਿਲੀਜ਼ ਕਰ ਦਿੱਤਾ ਹੈ।ਜਿਸ ਨੂੰ ਕਾਫ਼ੀ ਲੋਕਾਂ ਨੇ ਪਸੰਦ ਕੀਤਾ ਹੈ।ਸਾਡੇ ਪੱਤਰਕਾਰ ਨਾਲ ਫ਼ੋਨ ਵਾਰਤਾ ਦੋਰਾਨ ਗਾਇਕ ਰੰਧਾਵਾ ਨੇ ਦੱਸਿਆ ਕਿ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਸਾਡੀ ਕੀਤੀ ਮਿਹਨਤ ਪਸੰਦ ਆਵੇਗੀ । ਇਸ ਸ਼ਬਦ ਦੇ  ਬੋਲ ਲਿਖੇ ਨੇ ਜੱਸ ਵਰਿਆਹਾਂ ਵਾਲੇ ਨੇ, ਸੰਗੀਤ ਦੀਆਂ ਧੁਨਾਂ ਵਿੱਚ ਪਰੋਇਆ ਹਰਪ੍ਰੀਤ ਅਨਾੜੀ ਜੀ ਨੇ, ਲੋਕ ਰੰਗ ਆਡੀਓ ਤੇ ਬਲਜੀਤ ਫੌਜੀ ਜੀ ਦੀ ਪੇਸ਼ਕਸ਼ ਹੈ ਅਤੇ ਕੰਪੋਜ ਕੀਤਾ ਜੱਸ ਸੰਘਾ ਜੀ ਨੇ ਇੰਨਾਂ ਦੀ  ਪੂਰੀ ਟੀਮ ਦਾ ਜਿੰਨ੍ਹਾਂ ਵਿੱਚ ਸਾਹਿਬ ਸਿੰਘ ਢਿੱਲੋਂ, ਸੋਢੀ ਨਾਗਰਾ ਰੋਕਣ ਪੰਜਾਬ ਦੀ, ਸਾਬੀ ਸੁਖੀਆ ਨੰਗਲ, ਕੁਲਵਿੰਦਰ ਸਿੰਘ, ਦੇਵ ਮੁੰਡੀ ਕੈਨੇਡਾ, ਗੋਰਾ ਧਨੋਆ ਕੈਨੇਡਾ ਜਗਰੂਪ ਮਾਨ, ਟੋਨੀ ਜੋਹਲ, ਰਾਜ ਗੌਗਨਾ ਯੂ ਐਸ ਏ ਸੀਨੀਅਰ ਪੱਤਰਕਾਰ, ਬਲਜੀਤ ਸੰਘਾ ਅਜੀਤ, ਬੱਗਾ ਸਲਕਾਣੀਆ ,ਸੁਖਵਿੰਦਰ ਸਿੰਘ ਸੋਹੀ ਸਾਹਿਬ,  ਬੋਬੀ ਅਟਵਾਲ, ਤਰਸੇਮ ਔਜਲਾ , ਮਲਕੀਤ ਧੀਰਪੁਰੀਆ ਆਦਿ ਲੋਕਾਂ ਦੇ ਵਿਸ਼ੇਸ਼ ਸਹਿਯੋਗ ਦੇਣ ਪ੍ਰਤੀ ਗਾਇਕ ਹਰਪ੍ਰੀਤ ਰੰਧਾਵਾ ਨੇ ਦਿਲ ਦੀਆ ਗਹਿਰਾਈਆਂ ਤੋ ਵਿਸ਼ੇਸ਼ ਧੰਨਵਾਦ ਕੀਤਾ ਹੈ।