ਸ. ਸੁਰਜੀਤ ਸਿੰਘ ਰੱਖੜਾ ਕੈਬਨਿਟ ਮੰਤਰੀ ਸੈਨੀਟੇਸ਼ਨ, ਵਾਟਰ ਸਪਲਾਈ ਅਤੇ ਹਾਇਰ ਐਜੂਕੇਸ਼ਨ ਪੰਜਾਬ) ਦੇ ਨਿੱਜੀ ਸਹਾਇਕ (ਪੀ.ਏ.) ਸ੍ਰੀ ਸੋਹਨ ਲਾਲ ਸ਼ਰਮਾ ਦਾ ਇੰਟਰਨੈਸ਼ਨਲ ਏਅਰਪੋਰਟ ਆਕਲੈਂਡ ਵਿਖੇ ਐਨ. ਆਰ. ਆਈ. ਅਕਾਲੀ ਦਲ ਵਿੰਗ ਨਿਊਜ਼ੀਲੈਂਡ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਵਿੰਗ ਦੇ ਪ੍ਰਧਾਨ ਜਗਜੀਤ ਸਿੰਘ ਬੌਬੀ ਬਰਾੜ ਜੋ ਕਿ ਭਾਰਤ ਦੌਰੇ ਤੋਂ ਨਾਲ ਹੀ ਵਾਪਿਸ ਆਏ, ਅਕਾਲੀ ਦਲ ਯੂਥ ਵਿੰਗ ਨਿਊਜ਼ੀਲੈਂਡ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਗੁਲਜ਼ਾਰ ਸਿੰਘ ਪੰਨੂ, ਕਸ਼ਮੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਸਿੱਧੂ, ਗੁਰਭੇਜ ਸਿੰਘ ਸਿੱਧੂ, ਸਤਨਾਮ ਸਿੰਘ ਸਹੋਤਾ, ਗੁਰਪ੍ਰੀਤ ਸਿੰਘ ਸੋਨੀ ਅਤੇ ਜਗਜੀਤ ਸਿੰਘ ਪੰਨੂ (ਜੱਗੂ) ਹੋਰਾਂ ਹਵਾਈ ਅੱਡੇ ਉਤੇ ਪਹੁੰਚ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ। ਉਹ ਇਥੇ ਲਗਪਗ ਇਕ ਹਫਤਾ ਰਹਿਣਗੇ ਅਤੇ ਨਿਊਜ਼ੀਲੈਂਡ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਨੂੰ ਤੇਜ ਕਰਨ ਅਤੇ ਪ੍ਰਵਾਸੀ ਸਮੱਸਿਆਵਾਂ ਨੂੰ ਪੰਜਾਬ ਸਰਕਾਰ ਦੇ ਸਬੰਧਿਤ ਮਹਿਕਮਿਆਂ ਤੱਕ ਪਹੁੰਚਾਉਣ ਲਈ ਆਪਣਾ ਰੋਲ ਅਦਾ ਕਰਨਗੇ। ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਨੂੰ ਪੰਜਾਬ ਅਤੇ ਪੰਜਾਬੀਅਤ ਨਾਲ ਜੋੜੀ ਰੱਖਣ ਲਈ ਦਿੱਤੇ ਜਾਣ ਵਾਲੇ ਸੁਝਾਵਾਂ ਨੂੰ ਵੀ ਉਹ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਤੱਕ ਪੁੱਜਦਾ ਕਰਨਗੇ ਤਾਂ ਵਿਦੇਸ਼ੀ ਬੈਠਾ ਭਾਈਚਾਰਾ ਪੰਜਾਬ ਨੂੰ ਹਮੇਸ਼ਾਂ ਆਪਣਾ ਪੰਜਾਬ ਸਮਝਦਾ ਰਹੇ। ਜਦੋਂ ਉਹ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਮੱਥਾ ਟੇਕਣ ਗਏ ਤਾਂ ਉਨ੍ਹਾਂ ਦਾ ਮਾਨ-ਸਨਮਾਨ ਵੀ ਕੀਤਾ ਗਿਆ।