ਮੁਸਲਿਮ ਫਾਰ ਟਰੰਪ ਦੇ ਚੇਅਰਮੈਨ ਸਾਜਿਦ ਤਰਾਰ ਵਲੋਂ ਪਾਕਿਸਤਾਨ ਅੰਬੈਸਡਰ ਲਈ ਸਵਾਗਤੀ ਪਾਰਟੀ ਦਾ ਆਯੋਜਨ


*ਪਾਕਿਸਤਾਨੀ-ਭਾਰਤੀ ਅਮਰੀਕਨ ਕਮਿਊਨਿਟੀ ਨੇ ਪਾਕਿਸਤਾਨੀ ਅੰਬੈਸਡਰ ਅਲੀ ਜਹਾਂਗੀਰ ਸਦੀਕੀ ਦਾ ਕੀਤਾ ਨਿੱਘਾ ਸਵਾਗਤ
*ਸਿੱਖ ਅਤੇ ਮੁਸਲਿਮ ਫਾਰ ਟਰੰਪ ਦੇ ਜੱਸੀ ਸਿੰਘ ਤੇ ਸਾਜਿਦ ਤਰਾਰ ਵਲੋਂ ਅੰਬੈਸਡਰ ਨੂੰ ਨਿੱਘੀ ਜੀ ਆਇਆਂ
IMG_5036

ਮੈਰੀਲੈਂਡ – ਸਾਜਿਦ ਤਰਾਰ ਮੁਸਲਿਮ ਫਾਰ ਟਰੰਪ ਅਤੇ ਕਮਿਊਨਿਟੀ ਦੇ ਉੱਘੇ ਨੇਤਾ ਸ. ਜਸਦੀਪ ਸਿੰਘ ਜੱਸੀ ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਦੀ ਅਗਵਾਈ ਵਿੱਚ ਪਾਕਿਸਤਾਨੀ ਅੰਬੈਸਡਰ ਅਲੀ ਜਹਾਂਗੀਰ ਸਦੀਕੀ ਵਾਸਤੇ ਸਵਾਗਤੀ ਰਾਤਰੀ ਭੋਜ ਦਾ ਅਯੋਜਨ ਕੀਤਾ ਗਿਆ। ਜਿੱਥੇ ਇਸ ਮੀਟ ਐਂਡ ਗਰੀਟ ਈਵੈਂਟ ਵਿੱਚ ਮੈਟਰੋਪੁਲਿਟਨ ਤੋਂ ਇਲਾਵਾ ਨਿਊਯਾਰਕ ਤੇ ਨਿਊਜਰਸੀ ਤੋਂ ਨਾਮੀ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।ਉੱਥੇ ਪਾਕਿਸਤਾਨ ਅਤੇ ਹਿੰਦੋਸਤਾਨ ਦੀ ਪ੍ਰੈੱਸ ਵਲੋਂ ਵੀ ਇਸ ਈਵੈਂਟ ਦਾ ਭਰਪੂਰ ਸਵਾਗਤ ਕੀਤਾ ।ਦੋਹਾਂ ਕਮਿਊਨਿਟੀਆਂ ਦੇ ਆਪਸੀ ਪਿਆਰ, ਮਾਣ, ਸਤਿਕਾਰ ਅਤੇ ਇੱਕ ਦੂਜੀ ਕਮਿਊਨਿਟੀ ਪ੍ਰਤੀ ਮੇਲ ਮਿਲਾਪ ਵਿਦੇਸ਼ਾਂ ਵਿੱਚ ਰਹਿੰਦਿਆ ਦਿਖਾਇਆ ਹੈ।ਤਾਂ ਜੋ ਇਸ ਮੇਲ ਮਿਲਾਪ ਨੂੰ ਹਿੰਦੋਸਤਾਨ ਅਤੇ ਪਾਕਿਸਤਾਨ ਵੀ ਦੇਖ ਸਕੇ। ਕਿਉਂਕਿ ਰਾਜਨੀਤਕਾਂ ਵਲੋਂ ਪਾਈਆਂ ਦੂਰੀਆਂ ਨੇ ਅਵਾਮ ਵਿੱਚ ਸਹਿਮ ਬਣਾਇਆ ਹੋਇਆ ਹੈ। ਜੋ ਦੋਹਾ ਮੁਲਕਾਂ ਲਈ ਅੱਛਾ ਨਹੀਂ ਹੈ। ਪਰ ਵਿਦੇਸ਼ਾਂ ਵਿੱਚ ਰਹਿੰਦਾ ਦੋਹਾ ਮੁਲਕਾਂ ਦਾ ਅਵਾਮ ਇਕਜੁਟ ਹੈ।ਜੋ ਇਸ ਸਮਾਗਮ ਵਿੱਚ ਵੇਖਣ ਨੂੰ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਜਿਉਂ ਹੀ ਪਾਕਿਸਤਾਨ ਅੰਬੈਸਡਰ ਅਲੀ ਜਹਾਂਗੀਰ ਸਦੀਕੀ ਵਲੋਂ ਹਾਲ ਵਿੱਚ ਪ੍ਰਵੇਸ਼ ਕੀਤਾ। ਉਸੇ ਸਮੇਂ ਢੋਲ ਦੇ ਡਗੇ ਨਾਲ ਸਾਜਿਦ ਤਰਾਰ ,ਜਸਦੀਪ ਸਿੰਘ ਜੱਸੀ ਤੇ ਬਲਜਿੰਦਰ ਸਿੰਘ ਸ਼ੰਮੀ ਵਲੋਂ ਬੈਸਡਰ ਦੀ ਅਗਵਾਈ ਕਰਕੇ ਨਿੱਘੇ ਜੀ ਆਇਆਂ ਦਾ ਅਗਾਂਹ ਕੀਤਾ। ਹਾਲ ਵਿੱਚ ਪ੍ਰਵੇਸ਼ ਕਰਦੇ ਹੀ ਆਏ ਮਹਿਮਾਨਾਂ ਵਲੋਂ ਤਾੜੀਆਂ ਨਾਲ ਸਵਾਗਤ ਕੀਤਾ। ਉਪਰੰਤ ਹਰੇਕ ਨੂੰ ਅੰਬੈਸਡਰ ਨਿੱਜੀ ਤੌਰ ਤੇ ਮਿਲੇ। ਅਜਿਹੇ ਨੌਜਵਾਨ ਅੰਬੈਸਡਰ ਦਾ ਵਤੀਰਾ ਵੇਖ ਕੇ ਕਮਿਊਨਿਟੀ ਬਾਗੋਬਾਗ ਹੋ ਗਈ। ਉਨ੍ਹਾਂ ਕਿਹਾ ਕਿ ਇਹ ਪਹਿਲੇ ਅੰਬੈਸਡਰ ਹਨ ਜਿਨ੍ਹਾਂ ਨੂੰ ਕਮਿਊਨਿਟੀ ਨੇੜੇ ਤੋਂ ਮਿਲ ਜਾਣ ਕੇ ਬੇਹੱਦ ਖੁਸ਼ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਅੰਬੈਸਡਰ ਪਾਕਿਸਤਾਨ ਦੇ ਸੂਰਤੇ ਹਾਲ ਅਤੇ ਕਮਿਊਨਿਟੀ ਨੂੰ ਬਿਹਤਰ ਬਣਾਉਣ ਵਿੱਚ ਅਥਾਹ ਯੋਗਦਾਨ ਪਾਉਣਗੇ।

ਪ੍ਰੋਗਰਾਮ ਦੀ ਸ਼ੁਰੂਆਤ ਅਮਰੀਕਾ ਅਤੇ ਪਾਕਿਸਤਾਨ ਦੇ ਰਾਸ਼ਟਰੀ ਗੀਤ ਦੇ ਆਗਾਜ਼ ਨਾਲ ਹੋਈ ।ਜਿਸ ਨੂੰ ਸਮੂਹ ਵਲੋਂ ਖੜ੍ਹੇ ਹੋ ਕੇ ਗਾਇਆ ਗਿਆ, ਜੋ ਕਾਬਲੇ ਤਾਰੀਫ ਸੀ। ਡਾ. ਜ਼ੁਲਫਕਾਰ ਨਾਜ਼ਮੀ ਜੋ ਇੰਟਰਫੇਥ ਦੀ ਸਰਗਰਮ ਸਖਸ਼ੀਅਤ ਵਲੋਂ ਬਹੁਤ ਹੀ ਖੂਬਸੂਰਤ ਸ਼ਬਦਾਂ ਨਾਲ ਅੰਬੈਸਡਰ ਦਾ ਸਵਾਗਤ ਕੀਤਾ, ਉਨ੍ਹਾਂ ਨੌਜਵਾਨ ਅੰਬੈਸਡਰ ਦੀ ਤਾਰੀਫ ਵਿੱਚ ਕਿਹਾ ਕਿ ਪਾਕਿਸਤਾਨ ਦੇ ਦਰਵਾਜ਼ੇ ਬਿਜ਼ਨਸ, ਸਿੱਖਿਆ ਅਤੇ ਬਿਹਤਰੀ ਲਈ ਖੋਲੇ ਜਾਣ।ਜਿੱਥੇ ਉਨ੍ਹਾਂ ਅੰਬੈਸਡਰ ਦੀ ਟਰੰਪ ਮੀਟਿੰਗ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਪਾਕਿਸਤਾਨ ਦੇ ਹਰ ਪਾਸਿਉਂ ਬਿਹਤਰੀ ਦੇ ਰਸਤਿਆਂ ਦੀ ਸ਼ੁਰੂਆਤ ਹੋ ਗਈ ਹੈ।
ਅਨਵਰ ਇਕਬਾਲ ਉੱਘੇ ਜਨਰਲਿਸਟ ਨੇ ਸੁੰਦਰ ਚਿਹਰੇ ਅਤੇ ਨੌਜਵਾਨੀ ਸਖਸ਼ੀਅਤ ਅੰਬੈਡਰ ਦੇ ਬਿਹਤਰੀ ਵੱਲ ਵਧਦੇ ਕਦਮਾਂ ਦੀ ਤਾਰੀਫ ਕੀਤੀ। ਜਿਸ ਲਈ ਉਨ੍ਹਾਂ ਅਵਾਮ ਨੂੰ ਸਹਿਯੋਗ ਦੇਣ ਦੀ ਵਕਾਲਤ ਵੀ ਕੀਤੀ ਹੈ। ਬਾਸ਼ੀਰ ਜੁਨੇਦ ਕਮਿਊਨਿਟੀ ਦੀ ਜਾਣੀ ਪਛਾਣੀ ਸਖਸ਼ੀਅਤ ਨੇ ਕਿਹਾ ਕਿ 45 ਸਾਲ ਤੋਂ ਘੱਟ  ਉਮਰ ਵਾਲੀਆਂ ਜਿੰਨੀਆਂ ਵੀ ਸਖਸ਼ੀਅਤਾਂ ਸੀ. ਈ. ਓ. ਹਨ ਚਾਹੇ ਉਹ ਗੁਗਲ ਹੋਵੇ ਜਾਂ ਫੇਸਬੁੱਕ ਉਨ੍ਹਾਂ ਦਾ ਕੰਮ ਕਰਨ ਦਾ ਢੰਗ ਨਿਰਾਲਾ ਤੇ ਵੱਖਰਾ ਹੁੰਦਾ ਹੈ। ਉਹੀ ਕੁਝ ਅਲੀ ਜਹਾਂਗੀਰ ਸਦੀਕੀ ਅੰਬੈਸਡਰ ਵਿੱਚ ਨਜ਼ਰ ਆ ਰਿਹਾ ਹੈ ।ਜੋ ਪਾਕਿ-ਅਮਰੀਕਾ ਦੇ ਰਿਸ਼ਤੇ ਬਿਹਤਰ ਕਰਨ ਵਿੱਚ ਅਹਿਮ ਰੋਲ ਨਿਭਾਉਣਗੇ। ਸਾਨੂੰ ਇਨ੍ਹਾਂ ਤੇ ਮਾਣ ਹੈ। ਸ਼ਾਇਦ ਰਜ਼ਾ ਰਾਝਾਂ ਜੋ ਕਮਿਊਨਿਟੀ ਦੀ ਉੱਘੀ ਸਖਸ਼ੀਅਤ ਨਿਊਯਾਰਕ ਤੋਂ ਪਧਾਰੇ ਸਨ ਨੇ ਕਿਹਾ ਕਿ ਅੰਬੈਸਡਰ ਦੀ ਨੌਕਰੀ ਅਸਾਨ ਨਹੀਂ ਹੈ ਪਰ ਅਸੀਂ ਤੁਹਾਡੇ ਨਾਲ ਹਾਂ ਤੇ ਹਰ ਮੁਸ਼ਕਲ ਵਿਚ ਕਮਿਊਨਿਟੀ ਦੀ ਬਿਹਤਰੀ ਲਈ ਨਾਲ ਖੜ੍ਹੇ ਹਾਂ। ਉਨ੍ਹਾਂ ਸਾਜਿਦ ਤਰਾਰ-ਜੱਸੀ ਸਿੰਘ ਦੀ ਜੋੜੀ ਦੀ ਤਰੀਫ ਕੀਤੀ ਅਤੇ ਕਿਹਾ ਕਿ ਇਹ ਆਪਣੀ ਕਮਿਊਨਿਟੀ ਨੂੰ ਰਾਜਨੀਤੀ ਵਿੱਚ ਪ੍ਰਵੇਸ਼ ਕਰਵਾੳਣ ਲਈ ਸੇਧ ਦੇ ਰਹੇ ਹਨ ਤਾਂ ਜੋ ਇਹ ਕਮਿਊਨਿਟੀ ਖੁਦ ਬਿਹਤਰੀ ਵਲ ਵਧ ਸਕੇ।
ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਅੰਬੈਸਡਰ ਸਾਹਿਬ ਦੀ ਨੇਕ ਨੀਤੀ ਅਤੇ ਪਿਆਰ ਸਾਨੂੰ ਪਹਿਲੀ ਮਿਲਣੀ ਤੇ ਹੀ ਝਲਕ ਪਿਆ ਸੀ ।ਜਿਸ ਸਦਕਾ ਅੱਜ ਇਹ ਫਿਰ ਸਾਡੇ ਦਰਮਿਆਨ ਹਾਜ਼ਰ ਹਨ। ਇਨ੍ਹਾਂ ਜੋ ਪਿਆਰ ਸਿੱਖਾਂ ਲਈ ਦਿਖਾਇਆ ਹੈ, ਉਹ ਨਾ-ਭੁੱਲਣਯੋਗ ਹੈ। ਇਨ੍ਹਾਂ ਦੀ ਸਖਸ਼ੀਅਤ ਵਿੱਚ ਬਿਹਤਰੀ ਝਲਕਦੀ ਹੈ।ਰਾਜਨੀਤਕਾਂ ਲੀਡਰਾਂ ਨੇ ਕਮਿਊਨਿਟੀ ਦੋ-ਫਾੜ ਕੀਤੀ ਹੋਈ ਹੈ। ਜੇਕਰ ਉਹ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਅਤੇ ਮੁਸਲਮਾਨਾਂ ਦੀਆਂ ਸਾਂਝੀਆਂ ਕਾਰੋਬਾਰੀਆਂ ਅਤੇ ਪਿਆਰ ਵੇਖ ਲੈਣ ਤਾਂ ਕਦੇ ਵੀ ਕੁੜੱਤਣ ਭਰਿਆ ਨਜ਼ਰਈਆ ਅਵਾਮ ਪ੍ਰਤੀ ਨਾ ਰੱਖਣ ।
ਸਾਜਿਦ ਤਰਾਰ ਨੇ ਕਿਹਾ ਕਿ ਮੈਂ ਕਮਿਊਨਿਟੀ ਦੀ ਬਿਹਤਰੀ ਲਈ ਸਮਰਪਿਤ ਹਾਂ ਅਤੇ ਕਮਿਊਨਿਟੀ ਨੂੰ ਨਾਲ ਲੈ ਕੇ ਚੱਲਣ ਦੀ ਹਰ ਕੋਸ਼ਿਸ਼ ਵਿੱਚ ਮੈਂ ਹਾਜ਼ਰ ਹੁੰਦਾ ਹਾਂ। ਉਨ੍ਹਾਂ ਕਿਹਾ ਅੰਬੈਸਡਰ ਪਾਕਿਸਤਾਨ ਅਲੀ ਜਹਾਂਗੀਰ ਸਦੀਕੀ ਜਿਨ੍ਹਾਂ ਚਿਰ ਵੀ ਰਹਿਣਗੇ ਉਹ ਅਜਿਹੀ ਛਾਪ ਕਮਿਊਨਿਟੀ ਅਤੇ ਸਰਕਾਰੇ ਦਰਬਾਰੇ ਛੱਡ ਜਾਣਗੇ। ਜਿਸ ਨੂੰ ਅਵਾਮ ਯਾਦ ਵੀ ਰੱਖੇਗਾ ਤੇ ਇਸ ਤੇ ਪਹਿਰਾ ਵੀ ਦੇਵੇਗਾ। ਮੇਰੀ ਮੁਰਾਦ ਹੈ ਕਿ ਉਹ ਅੱਜ ਆਪਣੇ ਸੰਬੋਧਨ ਵਿੱਚ ਕਮਿਊਨਿਟੀ ਨੂੰ ਕੋਈ ਨਸੀਹਤ ਦੇ ਕੇ ਜਾਣ ਜਿਸ ਲਈ ਅਸੀਂ ਸਾਰੇ ਇੰਤਜ਼ਾਰ ਕਰ ਰਹੇ ਹਾਂ।
ਅਲੀ ਜਹਾਂਗੀਰ ਸਦੀਕੀ ਅੰਬੈਸਡਰ ਪਾਕਿਸਤਾਨ ਵੱਲੋਂ ਆਪਣੇ ਸੰਬੋਧਨ ਰਾਹੀਂ ਕੋਲੰਬੀਆ ਦੀ ਉਦਾਹਰਨ ਦਿੱਤੀ, ਜਿੱਥੇ ਦੀ ਆਰਥਿਕ, ਧਾਰਮਿਕ, ਸੱਭਿਅਕ ਅਤੇ ਲੋਕ ਹਾਲਾਤ ਬਦਤਰ ਸਨ। ਇੱਥੋਂ ਤੱਕ ਕਿ ਉਗਰਵਾਦ ਅਤੇ ਡਰੱਗ ਕਰਕੇ ਇਹ ਕੋਲੰਬੀਆ ਬਹੁਤ ਹੀ ਤਰਸਯੋਗ ਹੋ ਗਿਆ ਸੀ ।ਪਰ ਅੱਜ ਇਹ ਏਨਾ ਬਿਹਤਰ ਹੋ ਗਿਆ ਹੈ ਕਿ ਜਿਸ ਦੀ ਮਿਸਾਲ ਕਈ ਮੁਲਕ ਦਿੰਦੇ ਹਨ। ਪਾਕਿਸਤਾਨ ਵੀ ਬਿਹਤਰੀ ਵਲ ਵਧ ਰਿਹਾ ਹੈ ਜਿੱਥੇ ਹੁਣ ਦੂਜੇ  ਮੁਲਕਾਂ ਵਲੋਂ ਨਿਵੇਸ਼ ਕਰਨ ਲਈ ਕਦਮ ਵਧਾਇਆ ਹੈ। ਵਿਦੇਸ਼ਾਂ ਵਿੱਚ ਰਹਿੰਦਾ ਪਾਕ ਅਵਾਮ ਨੇਕ ਨੀਤੀ ਨਾਲ ਪਾਕਿਸਤਾਨ ਲਈ ਕੰਮ ਕਰੇ ,ਤਾਂ ਪਾਕਿਸਤਾਨ ਮੁੜ ਸਵਰਨ ਮੁਲਕ ਕਹਿਲਾਵੇਗਾ। ਉਨ੍ਹਾਂ ਕਿਹਾ ਪਾਕਿਸਤਾਨ ਐਟਮੀ ਦਾ ਧਾਰਣੀ ਹੈ, ਖੇਡਾਂ ਵਿੱਚ ਬਿਹਤਰ ਹੈ। ਉੱਥੋਂ ਦੀਆਂ ਮਸ਼ਹੂਰ ਚੀਜ਼ਾਂ ਦੁਨੀਆਂ ਦੇ ਹਰ ਕੋਨੇ ਵਿੱਚ ਜਾਂਦੀਆਂ ਹਨ, ਪਾਕਿਸਤਾਨ ਕੋਈ ਆਮ ਮੁਲਕ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਵਿਦੇਸ਼ੀ ਭਾਰਤੀਆਂ ਨੂੰ  ਨਨਕਾਣਾ ਸਾਹਿਬ ਨਿਵੇਸ਼ ਕਰਨ ਦਾ ਸੱਦਾ ਦਿੰਦੇ ਹਨ। ਉਨ੍ਹਾਂ ਵਲੋਂ ਕਹੀਆਂ ਗੱਲਾਂ ਨੂੰ ਹਰ ਪਾਸੇ ਤੋਂ ਹੁੰਗਾਰਾ ਮਿਲਿਆ ਅਤੇ ਉਨ੍ਹਾਂ ਦੀ ਸਰਾਹਨਾ ਕੀਤੀ ਗਈ। ਅੰਤ ਵਿੱਚ ਭੰਗੜਾ ਟੀਮ ਨੇ ਸਾਰਿਆਂ ਦਾ ਮਨੋਰੰਜਨ ਕੀਤਾ। ਫਤਿਹ ਤਰਾਰ ਅਤੇ ਸਾਜੀਆ ਵਲੋਂ ਸਟੇਜ  ਬਾਖੂਬ ਨਿਭਾਈ। ਉਪਰੰਤ ਰਾਤਰੀ ਭੋਜ ਦਾ ਅਨੰਦ ਮਾਣਿਆ ਤੇ ਢੇਰ ਸਾਰੀਆਂ ਗੱਲਾਂ ਨੌਜਵਾਨ ਅੰਬੈਸਡਰ ਨਾਲ ਕੀਤੀਆਂ। ਅਖੀਰ ਤੇ ਸਿਖਸ ਆਫ ਅਮਰੀਕਾ ਸੰਸਥਾ ਵੱਲੋਂ ਅਲੀ ਜਹਾਂਗੀਰ ਸਦੀਕੀ ਅੰਬੈਸਡਰ ਪਾਕਿਸਤਾਨ ਅਤੇ ਡਿਪਟੀ ਅੰਬੈਸਡਰ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਜਸਦੀਪ  ਸਿੰਘ ਜੱਸੀ ਚੇਅਰਮੈਨ ਤੇ ਉਨ੍ਹਾਂ ਦੀ ਸਮੁੱਚੀ ਡਾਇਰੈਕਟਰਾਂ ਦੀ ਟੀਮ ਬਲਜਿੰਦਰ ਸਿੰਘ ਸ਼ੰਮੀ, ਡਾਕਟਰ ਸੁਰਿੰਦਰ ਸਿਘ ਗਿੱਲ, ਬਖ਼ਸ਼ੀਸ਼ ਸਿੰਘ, ਮੰਨਜਿੰਦਰ ਸਿੰਘ ਵੱਲੋਂ ਦਿੱਤਾ ਗਿਆ। ਸਮੁੱਚੇ ਤੋਰ ਤੇ ਇਹ ਸਮਾਗਮ ਦੋਹਾ ਮੁਲਕਾਂ ਤੇ ਵਖਰੀ ਛਾਪ ਛੱਡ ਗਿਆ ਹੈ।

Install Punjabi Akhbar App

Install
×