ਨਿਊਜ਼ੀਲੈਂਡ ਮਹਿਲਾ ਕਬੱਡੀ ਟੀਮ ਚੌਥੇ ਮਹਿਲਾ ਵਿਸ਼ਵ ਕੱਪ ਦੇ ਵਿਚ ਉਪਜੇਤੂ ਰਹਿਣ ਤੋਂ ਬਾਅਦ ਆਪਣੀ ਜਿੱਤੀ ਟ੍ਰਾਫੀ ਦੇ ਨਾਲ ਅੱਜ ਰਾਤ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਵਾਪਿਸ ਨਿਊਜ਼ਲੈਂਡ ਪਹੁੰਚੀ। ਇਸ ਮੌਕੇ ਟੀਮ ਦੇ ਨਾਲ ਗਏ ਪ੍ਰਬੰਧਕ ਸ. ਤਾਰਾ ਸਿੰਘ, ਅਵਤਾਰ ਸਿੰਘ ਤਾਰੀ, ਜਿੰਦਰ ਚਮਿਆਰਾ ਅਤੇ ਮਿਸ ਹਰਪ੍ਰੀਤ ਕੌਰ ਜੇਤੂ ਟ੍ਰਾਫੀ ਅਤੇ ਸਾਰੀਆਂ ਕੁੜੀਆਂ ਆਪਣੇ ਪਹਿਨੇ ਹੋਏ ਤਮਗਿਆਂ ਨਾਲ ‘ਅਰਾਈਵਲ ਗੇਟ’ ਰਾਹੀਂ ਬਾਹਰ ਨਿਕਲੀਆਂ। ਪੂਰੀ ਟੀਮ ਦਾ ਨਿਊਜ਼ੀਲੈਂਡ ਦੇ ਖੇਡ ਪ੍ਰੇਮੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਪੰਜਾਬੀ ਮੁੰਡਿਆਂ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਸਾਰਿਆਂ ਨੇ ਵਧਾਈ ਦਿੱਤੀ। ਸ. ਅਮਰੀਕ ਸਿੰਘ ਸੰਘਾ ਵੱਲੋਂ ਬੈਸਟ ਰੇਡਰ ਇਲਜਾਬੇਥ ਮੋਟੂ ਅਤੇ ਬੈਸਟ ਸਟਾਪਰ ਫੀਜੋ ਦਾ ਸੋਨੇ ਦੇ ਤਮਗਿਆਂ ਨਾਲ ਸਨਮਾਨ ਕੀਤਾ ਗਿਆ। ਪੰਜਾਬੀ ਭਾਈਚਾਰੇ ਤੋਂ ਸ. ਖੜਗ ਸਿੰਘ ਸਿੱਧੂ, ਇੰਦਰਜੀਤ ਕਾਲਕਟ, ਮਨਜੀਤ ਸਿੰਘ ਬੱਲ੍ਹਾ, ਬਲਿਹਾਰ ਸਿੰਘ, ਸਤਨਾਮ ਸਿੰਘ ਬੈਂਸ, ਕਈ ਕਬੱਡੀ ਖਿਡਾਰੀ, ਪੁਲਿਸ ਅਫਸਰ ਮੰਦੀਪ ਕੌਰ ਅਤੇ ਸਾਰੀਆਂ ਲੜਕੀਆਂ ਦੇ ਪਰਿਵਾਰਕ ਮੈਂਬਰ ਹਾਜ਼ਿਰ ਸਨ।