ਸਾਡੇ ਵਿਹੜੇ ਆਏ ਮਹਿਮਾਨ: ਆਮ ਆਦਮੀ ਪਾਰਟੀ ਆਸਟਰੇਲੀਆ ਤੋਂ ਆਏ ਕੋ-ਫਾਊਂਡਰ ਮੈਂਬਰ ਸ੍ਰੀ ਰਵੀ ਸ਼ਰਮਾ ਦਾ ਨਿਊਜ਼ੀਲੈਂਡ ਵਿੰਗ ਵੱਲੋਂ ਸ਼ਾਨਦਾਰ ਸਮਾਗਮ

NZ PIC 7 April-1ਆਮ ਆਦਮੀ ਪਾਰਟੀ ਆਸਟਰੇਲੀਆ ਜਿੱਥੇ ਕਿ ਪੰਜ ਹਜ਼ਾਰ ਦੇ ਕਰੀਬ ਵਲੰਟੀਅਰ ਭਾਰਤ ਦੇ ਵਿਚ ਆਮ ਆਦਮੀ ਪਾਰਟੀ ਦੀ ਸੁਪੋਰਟ ਵਿਚ ਕੰਮ ਕਰ ਰਹੇ ਹਨ, ਦੇ ਕਾ ਫਾਊਂਡਰ ਸ੍ਰੀ ਰਵੀ ਸ਼ਰਮਾ ਨਿਊਜ਼ੀਲੈਂਡ ਦੌਰੇ ‘ਤੇ ਹਨ। ਅੱਜ ਉਨ੍ਹਾਂ ਨੇ ਨਿਊਜ਼ੀਲੈਂਡ ਆਮ ਆਦਮੀ ਪਾਰਟੀ ਵਿੰਗ ਦੇ ਵਲੰਟੀਅਰਜ਼ ਦੇ ਨਾਲ ਜਿੱਥੇ ਆਪਣੇ ਜੀਵਨ ਦੇ ਕੁਝ ਤਜ਼ਰਬੇ ਸਾਂਝੇ ਕੀਤੇ ਉਥੇ ਦੋਵਾਂ ਦੇਸ਼ਾਂ ਦੀ ਆਪਸੀ ਸਾਂਝ ਦੀ ਗੱਲ ਕਰਦਿਆਂ ਭਾਰਤ ਦੇ ਲਈ ਵੀ ਕੁਝ ਇਕੱਠਿਆਂ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਉਹ ਆਪਣੇ ਬਿਜ਼ਨਸ ਵਿਚ ਐਨੇ ਜਿਆਦਾ ਬਿਜ਼ੀ ਸਨ, ਜਦੋਂ ਕੁਝ ਘਟਨਾਵਾਂ ਨੇ ਉਨ੍ਹਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰ ਦਿੱਤਾ ਕਿ ਵਿਦੇਸ਼ੀ ਰਹਿੰਦਿਆਂ ਵੀ ਆਪਣੇ ਦੇਸ਼ ਲਈ ਬਹੁਤ ਕੁਝ ਕੀਤਾ ਜਾ ਸਕਦਾ ਹੈ। ਉਨਾਂ ਨਾਲ ਕੀਤੀ ਗੱਲਬਾਤ ਦੀ ਵੀਡੀਓ ਵੀ ਜਾਰੀ ਕੀਤੀ ਜਾਵੇਗੀ ਪਰ ਮੁੱਢਲੇ ਤੌਰ ‘ਤੇ ਜੋ ਵੀ ਘਟਨਾਵਾਂ ਉਨ੍ਹਾਂ ਦੱਸੀਆਂ ਸੁਨਣ ਵਾਲੇ ਤਾੜੀਆਂ ਮਾਰਨ ਲਈ ਮਜ਼ਬੂਰ ਹੋਏ।   ਮੀਟਿੰਗ ਦੀ ਸ਼ੁਰੂਆਤ ਸ. ਖੜਗ ਸਿੰਘ ਹੋਰਾਂ ਸਾਰਿਆਂ ਨਾਲ ਜਾਣ-ਪਹਿਚਾਣ ਕਰਵਾ ਕੇ ਕੀਤੀ। ਬਹੁਤ ਸਾਰੇ ਸਮਾਜਿਕ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਇਆ ਅਤੇ ਆਮ ਆਦਮੀ ਪਾਰਟੀ ਕਿਵੇਂ ਕੰਮ ਕਰਦੀ ਹੈ, ਦੇ ਉਤੇ ਚਾਨਣਾ ਪਾਇਆ ਗਿਆ। ਨਿਊਜ਼ੀਲੈਂਡ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਵੇਖ ਕੇ ਉਹ ਕਾਫੀ ਖੁਸ਼ ਹੋਏ। ਸ੍ਰੀ ਰਾਜੀਵ ਬਾਜਵਾ ਦਾ ਵੀ ਉਨ੍ਹਾਂ ਖਾਸ ਜ਼ਿਕਰ ਕੀਤਾ। ਭਵਿੱਖ ਦੇ ਵਿਚ ਦੋਵੇਂ ਦੇਸ਼ ਇਕ ਦੂਜੇ ਨਾਲ ਰਲ ਕੇ ਪੂਰੇ ਭਾਰਤੀ ਭਾਈਚਾਰੇ ਦੇ ਵਿਚ ਇਹ ਲਹਿਰ ਪ੍ਰਚੰਡ ਕਰਨਗੇ ਕਿ ਜੇਕਰ ਦਿੱਲੀ ਦਾ ਸੁਧਾਰ ਇਕ ਸਾਲ ਦੇ ਵਿਚ ਹੋ ਸਕਦਾ ਹੈ, ਤਾਂ ਦੇਸ਼ ਦੇ ਬਾਕੀ ਸੂਬੇ ਵੀ ਇਕ ਦਿਨ ਇਸੇ ਤਰ੍ਹਾਂ ਤਰੱਕੀ ਦੇ ਰਾਹ ਤੁਰਨਗੇ। ਇਸ ਮੀਟਿੰਗ ਦੇ ਵਿਚ ਸ੍ਰੀਮਤੀ ਬਲਜੀਤ ਕੌਰ, ਜਯੋਤੀ ਵਿਰਕ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਅਮਨ ਸੈਣੀ, ਜਸਮੀਤ ਸਿੰਘ, ਜਗਜੀਤ ਸਿੰਘ ਕੰਗ, ਖੜਗ ਸਿੰਘ, ਹਰਪਾਲ ਸਿੰਘ ਲੋਹੀ, ਮਨਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਕੁਲਦੀਪ ਸਿੰਘ ਸ਼ਾਮਿਲ ਸਨ। ਸ੍ਰੀ ਰਾਜਵੀ ਬਾਜਵਾ, ਮੈਡਮ ਪਰਮਵੀਰ ਗਿੱਲ, ਸ੍ਰੀ ਗਿਰੀਸ਼ ਮੇਲਰ, ਮਨਪ੍ਰੀਤ ਧਾਲੀਵਾਲ, ਰਾਜੂ ਹਮਿਲਟਨ ਅਤੇ ਮੈਡਮ ਕੁਲਵੰਤ ਕੌਰ ਵੱਲੋਂ ਫੋਨ ਉਤੇ ਹਾਜ਼ਰੀ ਲਗਵਾਈ ਗਈ।