ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ ਹਫਤਾਵਾਰੀ ਸਮਾਗਮ ਵਿਚ ਭਾਰੀ ਰੌਣਕ ਰਹੀ

NZ PIC 10 July-1

ਅੱਜ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਵਿਖੇ ਹਫਤਾਵਾਰੀ ਸਮਾਗਮ ਦੇ ਵਿਚ ਭਾਰੀ ਗਿਣਤੀ ਦੇ ਵਿਚ ਸੰਗਤ ਜੁੜੀ। ਅਖੰਠ ਪਾਠ ਦੇ ਭੋਗ ਉਪਰੰਤ ਭਾਈ ਪਰਮਿੰਦਰ ਸਿੰਘ ਜਵੱਦੀ ਵਾਲਿਆਂ ਦੇ ਰਾਗੀ ਜੱਥੇ ਨੇ ਸ਼ਬਦ ਕੀਰਤਨ ਅਤੇ ਗੁਰਬਾਣੀ ਵਿਚਾਰਾਂ ਦੇ ਨਾਲ ਸੰਗਤਾਂ ਨੂੰ ਗੁਰੂ ਸਾਹਿਬਾਂ ਨਾਲ ਜੋੜਿਆ। ਭਾਈ ਸਾਹਿਬ ਨੇ ਗੁਰੂ ਉਪਮਾ ‘ਝਿੱਮ-ਝਿੱਮ ਬਰਸੇ ਅੰਮ੍ਰਿਤ ਧਾਰ, ਗੁਰੂ ਨਾਨਕ ਨੇ ਲਿਆ ਅਵਤਾਰ’ ਬਹੁਤ ਹੀ ਸੁੰਦਰ ਅਤੇ ਲੈਅ ਵਿਚ ਸਰਵਣ ਕਰਵਾ ਕੇ ਸੰਗਤਾਂ ਨੂੰ ਮੰਤਰ-ਮੁਗਧ ਕੀਤਾ।
ਸਹੋਤਾ ਪਰਿਵਾਰ ਨੂੰ ਮਿਲੀਆਂ ਖੁਸ਼ੀਆਂ ਦੇ ਵਿਚ ਸ਼ਾਮਿਲ ਹੁੰਦਿਆਂ ਸ. ਸਤਿੰਦਰ ਸਿੰਘ ਪੱਪੀ ਹੋਰਾਂ ਤੂੰਬੀ ਦੇ ਨਾਲ ਇਕ ਗੀਤ ‘ਹੱਥ ਬੰਨ੍ਹ ਕਰ ਸ਼ੁਕਰਾਨੇ, ਕਾਰਜ ਪੂਰੇ ਕਰ ਦਿੰਦਾ’ ਗਾਇਆ। ਸ. ਮਲਕੀਅਤ ਸਿੰਘ ਸਹੋਤਾਂ ਹੋਰਾਂ ਵੀ ਇਕ ਸ਼ਬਦ ਦਾ ਗਾਇਨ ਕਰਕੇ ਆਪਣੀ ਹਾਜ਼ਰੀ ਲਗਵਾਈ ਅਤੇ ਸ਼ੁਕਰਾਨਾ ਕੀਤਾ। ਇਸ ਮੌਕੇ ਸਾਂਸਦ ਡਾ. ਪਰਮਜੀਤ ਪਰਮਾਰ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਹਨੂਆ ਹਲਕੇ ਤੋਂ ਸੰਸਦ ਸ੍ਰੀ ਐਂਡਰੀਉ ਬੈਇਲੇ ਵੀ ਇਸ ਮੌਕੇ ਹਾਜ਼ਿਰ ਸਨ। ਫੋਕਲੋਰ ਰਿਸਰਚ ਅਕੈਡਮੀ ਤੋਂ ਸ੍ਰੀ ਰਮੇਸ਼ ਯਾਦਵ ਨੇ ਵੀ ਇਸ ਮੌਕੇ ਹਿੰਦ-ਪਾਕਿ ਦੋਸਤੀ ਬਾਰੇ ਚਾਨਣਾ ਪਾਇਆ। ਪ੍ਰਬੰਧਕਾਂ ਵੱਲੋਂ ਸ਼੍ਰੀ ਸ਼ਿੰਦਰ ਮਾਹੀ ਅਤੇ ਸ. ਕੁਲਵਿੰਦਰ ਸਿੰਘ ਝੱਮਟ ਜੰਡੂ ਸਿੰਘਾ ਵੱਲੋਂ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Install Punjabi Akhbar App

Install
×